ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਦੇ ਹੱਕ ’ਚ ਬੋਲਣ ’ਤੇ ਸ਼ਿਲਪਾ ਨੂੰ ਮਿਲੀ ਬਲਾਤਕਾਰ ਦੀ ਧਮਕੀ

ਸਿੱਧੂ ਦੇ ਹੱਕ ’ਚ ਬੋਲਣ ’ਤੇ ਸ਼ਿਲਪਾ ਨੂੰ ਮਿਲੀ ਬਲਾਤਕਾਰ ਦੀ ਧਮਕੀ

ਬਿਗ ਬੌਸ 11 ਦੀ ਜੇਤੂ ਸ਼ਿਲਪਾ ਸ਼ਿੰਦੇ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਰਹਿੰਦੀ ਹੈ। ਇਸ ਵਾਰ ਵੀ ਉਨ੍ਹਾਂ ਦਾ ਇਕ ਬਿਆਨ ਉਤੇ ਉਨ੍ਹਾਂ ਨੂੰ ਸੋਸ਼ਲ ਮੀਡੀਆਂ ਉਤੇ ਖੂਬ ਟ੍ਰੋਲ ਕੀਤਾ ਗਿਆ, ਪ੍ਰੰਤੂ ਗੱਲ ਉਸ ਸਮੇਂ ਵਧ ਗਈ, ਜਦੋਂ ਟ੍ਰੋਲਰਜ਼ ਨੇ ਉਨ੍ਹਾਂ ਨੂੰ ਬਲਾਤਕਾਰ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ।  

 

ਦਰਅਸਲ, ਸ਼ਿਲਪਾ ਨੇ ਨਵਜੋਤ ਸਿੰਘ ਸਿੱਧੂ ਦੇ ਪੁਲਵਾਮਾ ਅੱਤਵਾਦੀ ਹਮਲੇ ਉਤੇ ਦਿੱਤੇ ਬਿਆਨ ਦਾ ਸਪੋਰਟ ਕੀਤੀ ਜਿਸਦੇ ਬਾਅਦ ਉਸ ਨੂੰ ਨਿਸ਼ਾਨਾ ਬਣਾਇਆ ਗਿਆ।

 

ਸ਼ਿਲਪਾ ਨੇ ਕਿਹਾ ਕਿ ‘ਪਾਜੀ ਨੇ ਕੀ ਗਲਤ ਕੀਤਾ ਹੈ? ਲੋਕ ਉਨ੍ਹਾਂ ਦੇ ਬਿਆਨ ਨੂੰ ਤੋੜ–ਮਰੋੜ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਅੱਤਵਾਦ ਨੂੰ ਕਿਥੇ ਸਪੋਰਟ ਕੀਤੀ ਹੈ? ਮੈਂ ਸਹਿਮਤ ਹਾਂ ਕਿ ਉਹ ਆਪਣੇ ਦੋਸਤ ਇਮਰਾਨ ਖਾਨ ਦੇ ਖਿਲਾਫ ਨਾ ਬੋਲਕੇ ਸ਼ਾਇਦ ਰਾਜਨੀਤੀ ਤੌਰ ਉਤੇ ਸਹੀ ਹੋਣਗੇ, ਪ੍ਰੰਤੂ ਤੁਸੀਂ ਸਮਝਣਾ ਹੋਵੇਗਾ ਕਿ ਉਨ੍ਹਾਂ ਨਾਲ ਕਈ ਸਾਲਾਂ ਤੱਕ ਖੇਡਿਆਂ ਹੈ ਕਿਉਂਕਿ ਸਭ ਉਨ੍ਹਾਂ ਦੇ ਪਿੱਛੇ ਪਏ ਹਨ।

 

 

ਕੀ ਕਿਹਾ ਸੀ ਸਿੱਧੂ ਨੇ ….

 

ਸਿੱਧੂ ਨੇ ਇਯ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਕੁਝ ਲੋਕਾਂ ਕਾਰਨ ਕੀ ਤੁਸੀਂ ਪੂਰੇ ਮੁਲਕ ਨੁੰ ਗਲਤ ਠਹਿਰਾ ਸਕਦੇ ਹੈ ਅਤੇ ਕੀ ਇਕ ਇਨਸਾਨ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ਅਤੇ ਉਹ ਇਸਦੀ ਸਖਤ ਨਿੰਦਾ ਕਰਦੇ ਹਨ। ਹਿੰਸਾ ਦੀ ਹਮੇਸ਼ਾ ਨਿੰਦਾ ਹੋਣੀ ਚਾਹੀਦੀ ਹੈ ਅਤੇ ਜਿਨ੍ਹਾਂ ਦੀ ਗਲਤੀ ਹੈ ਉਨ੍ਹਾਂ ਨੂੰ ਸਜਾ ਮਿਲਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shilpa Shinde gets rape threats for supporting Navjot Singh Sidhu