ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ : ਇਤਿਹਾਸਿਕ ਚਰਚ 'ਚ 38 ਸਾਲ ਬਾਅਦ ਗੂੰਜੇਗੀ ਪਵਿੱਤਰ ਘੰਟੀ ਦੀ ਆਵਾਜ਼

ਪਹਾੜਾਂ ਦੀ ਰਾਣੀ ਸ਼ਿਮਲਾ ਵਿਖੇ ਇਤਿਹਾਸਕ ਕ੍ਰਾਇਸਟ ਚਰਚ ਦੀ ਪਵਿੱਤਰ ਘੰਟੀਆਂ ਦੀ ਆਵਾਜ਼ 38 ਸਾਲ ਬਾਅਦ ਬੀਤੇ ਸ਼ਨਿੱਚਰਵਾਰ ਨੂੰ ਫਿਰ ਸੁਣਾਈ ਦਿੱਤੀ। ਲਗਭਗ 4 ਦਹਾਕੇ ਬਾਅਦ ਘੰਟੀਆਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ।
 

ਸਾਲ 1982 'ਚ ਚਰਚ ਦੀਆਂ ਇਨ੍ਹਾਂ ਘੰਟੀਆਂ 'ਚ ਤਕਨੀਕੀ ਖਰਾਬੀ ਆ ਗਈ ਸੀ। ਉਦੋਂ ਤੋਂ ਹੀ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਆਖਰਕਾਰ ਲਗਭਗ 4 ਦਹਾਕੇ ਬਾਅਦ ਘੰਟਿਆਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਆਖਰਕਾਰ 38 ਸਾਲ ਬਾਅਦ ਇਸ ਕ੍ਰਿਸਮਸ 'ਤੇ ਘੰਟੀਆਂ ਨੂੰ ਸ਼ੁਰੂ ਕੀਤਾ ਗਿਆ ਹੈ। ਜਦੋਂ ਇਹ ਪਵਿੱਤਰ ਘੰਟੀਆਂ ਵੱਜਣਗੀਆਂ ਤਾਂ ਇਸ ਦੀ ਗੂੰਜ ਪੂਰੇ ਸ਼ਹਿਰ 'ਚ ਸੁਣਾਈ ਦੇਵੇਗੀ। ਚਰਚ 'ਚ ਪ੍ਰਾਥਨਾ ਤੋਂ ਪਹਿਲਾਂ ਘੰਟੀ ਵਜਾਉਣ ਦੀ ਖਾਸ ਮਹੱਤਤਾ ਹੈ। ਇਸ ਘੰਟੀ ਦੇ ਵੱਜਣ ਤੋਂ ਬਾਅਦ ਪਤਾ ਲੱਗੇਗਾ ਕਿ ਹੁਣ ਪ੍ਰਾਥਨਾ ਸ਼ੁਰੂ ਹੋਣ ਵਾਲੀ ਹੈ।


 

ਸ਼ਿਮਲਾ ਦੇ ਰਿੱਜ ਮੈਦਾਨ 'ਚ ਸਥਿਤ ਇਤਿਹਾਸਿਕ ਕ੍ਰਾਈਸ਼ਟ ਚਰਚ 'ਚ ਇਹ ਵਿਸ਼ੇਸ਼ ਪਵਿੱਤਰ ਘੰਟੀ ਇੰਗਲੈਂਡ ਤੋਂ ਲਿਆ ਕੇ ਲਗਾਈ ਗਈ ਸੀ। ਇਸ ਨੂੰ ਇਕ ਖਾਸ ਤਰੀਕੇ ਦੇ ਮਿਊਜ਼ਿਕਲ ਕਾਰਡ ਨਾਲ ਜੋੜਿਆ ਗਿਆ ਹੈ। ਇਸ 'ਚ ਲੱਗੇ ਹੈਮਰ ਅਤੇ ਪਾਈਪ ਦੀ ਮਦਦ ਨਾਲ ਇਸ 'ਚੋਂ ਸੰਗੀਤ ਦੀ ਆਵਾਜ਼ ਨਿੱਕਲਦੀ ਹੈ। ਲੰਮੇ ਸਮੇਂ ਤੋਂ ਇਹ ਘੰਟੀ ਵਿਗੜੀ ਹੋਈ ਸੀ। ਇਸ ਨੂੰ ਠੀਕ ਕਰਨ ਲਈ ਚੰਡੀਗੜ੍ਹ ਤੋਂ ਸਮਾਨ ਮੰਗਵਾਇਆ ਗਿਆ ਅਤੇ ਉੱਥੋਂ ਹੀ ਕਾਰੀਗਰਾਂ ਨੂੰ ਬੁਲਾਇਆ ਗਿਆ ਸੀ। ਕ੍ਰਿਸਮਸ ਦੇ ਮੌਕੇ ਇਸ ਪਵਿੱਤਰ ਘੰਟੀ ਦੇ ਠੀਕ ਹੋਣ 'ਤੇ ਈਸਾਈ ਭਾਈਚਾਰੇ ਦੇ ਲੋਕਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।
 

ਜ਼ਿਕਰਯੋਗ ਹੈ ਕਿ ਸ਼ਿਮਲਾ ਕ੍ਰਾਈਸਟ ਚਰਚ ਉੱਤਰੀ ਭਾਰਤ 'ਚ ਦੂਜਾ ਸੱਭ ਤੋਂ ਪੁਰਾਣਾ ਚਰਚ ਹੈ। ਇਹ ਆਪਣੀ ਖੂਬਸੂਰਤੀ ਕਾਰਨ ਕਾਫੀ ਪ੍ਰਸਿੱਧ ਹੈ। 1857 'ਚ ਨਿਓ ਗੌਥਿਕ ਕਲਾ 'ਚ ਬਣਿਆ ਇਹ ਚਰਚ ਐਂਗਲੀਕੇਨ ਬ੍ਰਿਟਿਸ਼ ਕਮਿਊਨਿਟੀ ਲਈ ਬਣਵਾਇਆ ਗਿਆ ਸੀ। ਇਸ ਚਰਚ ਨੂੰ ਕਰਨਲ ਜੇਟੀ ਬੋਇਲਿਓ ਨੇ 1844 'ਚ ਡਿਜ਼ਾਈਨ ਕੀਤਾ ਸੀ। ਇਸ ਦਾ ਨਿਰਮਾਣ ਇਸ ਦੇ ਲਗਭਗ 13 ਸਾਲ ਬਾਅਦ 1857 'ਚ ਸ਼ੁਰੂ ਹੋਇਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shimla iconic church bells will ring after 38 years on christmas