ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ, ਉਤਰਾਖੰਡ 'ਚ ਵਿਛੀ ਬਰਫ ਦੀ ਚਾਦਰ

1 / 2ਸ਼ਿਮਲਾ, ਉਤਰਾਖੰਡ 'ਚ ਵਿਛੀ ਬਰਫ ਦੀ ਚਾਦਰ

2 / 2ਸ਼ਿਮਲਾ, ਉਤਰਾਖੰਡ 'ਚ ਵਿਛੀ ਬਰਫ ਦੀ ਚਾਦਰ

PreviousNext

ਉੱਤਰ ਭਾਰਤ ਦੇ ਕਈ ਸੂਬਿਆਂ 'ਚ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਨੇ ਸਨਿੱਚਰਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਬਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਜਿਸ ਤੋਂ ਬਾਅਦ ਸਰਕਾਰ ਨੇ ਭਲਕੇ ਨੈਨੀਤਾਲ, ਚੰਪਾਵਤ, ਪਿਥੌਰਾਗੜ੍ਹ, ਪੌੜੀ, ਊਧਮ ਸਿੰਘ ਨਗਰ, ਦੇਹਰਾਦੂਨ, ਰੁੱਦਰਪ੍ਰਯਾਗ, ਉੱਤਰਕਾਸ਼ੀ ਅਤੇ ਚਮੌਲੀ 'ਚ ਸਾਰੇ ਸਕੂਲ ਅਤੇ ਆਂਗਨਬਾੜੀ ਕੇਂਦਰਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। 
 

ਸ਼ੁੱਕਰਵਾਰ ਸਵੇਰੇ ਹੋਈ ਬਰਫਬਾਰੀ ਕਾਰਨ ਔਲੀ, ਗੰਗੋਤਰੀ-ਯਮੁਨੌਤਰੀ ਰਸਤੇ ਬੰਦ ਹੋ ਗਏ ਹਨ। ਉੱਧਰ ਹਿਮਾਚਲ ਪ੍ਰਦੇਸ਼ 'ਚ ਵੀ ਹੋਈ ਬਰਫਬਾਰੀ ਮਗਰੋਂ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ। ਮਨਾਲੀ 'ਚ ਸਰਦੀਆਂ ਦੀ ਪਹਿਲੀ ਬਰਫਬਾਰੀ ਹੋਣ ਮਗਰੋਂ ਸੈਲਾਨੀ ਬਰਫ ਦਾ ਭਰਪੂਰ ਮਜ਼ਾ ਲੈ ਰਹੇ ਹਨ। ਬਰਫ ਪੈਣ ਕਾਰਨ ਮਨਾਲੀ ਸ਼ਹਿਰ ਹੀ ਸੈਲਾਨੀਆਂ ਲਈ ਸਨੋ ਪੁਆਇੰਟ ਬਣ ਗਿਆ ਹੈ।
 

ਸ਼ਿਮਲਾ ਵਿਖੇ ਵੀ ਬਰਫ਼ਬਾਰੀ ਦਾ ਮਜ਼ਾ ਲੈਣ ਲਈ ਸੈਲਾਨੀ ਰਿੱਜ ਅਤੇ ਮਾਲ ਰੋਡ 'ਤੇ ਇਕੱਠੇ ਹੋ ਗਏ। ਦਰੱਖ਼ਤਾਂ ਦੀਆਂ ਟਾਹਣੀਆਂ ਤੇ ਇਮਾਰਤਾਂ ਦੀ ਛੱਤ 'ਤੇ ਜਮ੍ਹਾਂ ਹੋਈ ਬਰਫ਼ ਦਾ ਨਜ਼ਾਰਾ ਬੇਹੱਦ ਮਨਮੋਹਕ ਹੈ। ਇਹ ਦ੍ਰਿਸ਼ ਰਿੱਜ, ਮਾਲ ਰੋਡ ਅਤੇ ਜਾਖੂ ਵਿਚ ਵੇਖਿਆ ਗਿਆ।
 

ਹੋਟਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਰਫ਼ਬਾਰੀ ਦਾ ਆਨੰਦ ਲੈਣ ਲਈ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਬੇਸ਼ੁਮਾਰ ਸੈਲਾਨੀ ਛੇਤੀ ਹੀ ਇਥੇ ਪਹੁੰਚਣਗੇ। ਪੰਜਾਬ ਤੇ ਹਰਿਆਣਾ 'ਚ ਵੀਰਵਾਰ ਰਾਤ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਵਿਚ ਕੁੱਝ ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shimla uttarakhand high attitude regions covered in snowfall