ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ ਦੇ ਐਲਾਨ ਵਿਰੁੱਧ ਅੱਜ ਸ਼ਿਰਡੀਂ ਬੰਦ

ਊਧਵ ਠਾਕਰੇ ਦੇ ਐਲਾਨ ਵਿਰੁੱਧ ਅੱਜ ਸ਼ਿਰਡੀਂ ਬੰਦ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਅਪੀਲ ਦੇ ਬਾਵਜੂਦ ਸ਼ਿਰਡੀ ਗ੍ਰਾਮ ਸਭਾ ਨੇ ਅੱਜ ਐਤਵਾਰ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਮੰਦਰ ਆਮ ਸ਼ਰਧਾਲੂਆਂ ਲਈ ਰੋਜ਼ ਵਾਂਗ ਖੁੱਲ੍ਹਾ ਰਹੇਗਾ। ਮੁੱਖ ਮੰਤਰੀ ਵੱਲੋਂ ਸਾਈਂ ਜਨਮ–ਭੂਮੀ ਪਾਥਰੀ ਸ਼ਹਿਰ ਲਈ ਵਿਕਾਸ ਫ਼ੰਡ ਦੇ ਐਲਾਨ ਤੋਂ ਬਾਅਦ ਉੱਠਿਆ ਵਿਵਾਦ ਸ਼ਾਂਤ ਨਹੀਂ ਹੋ ਰਿਹਾ। ਮੁੱਖ ਮੰਤਰੀ ਦੇ ਬਿਆਨ ਤੋਂ ਸ਼ਿਰਡੀਂ ਦੇ ਲੋਕ ਨਾਰਾਜ਼ ਹਨ।

 

 

ਮੁੱਖ ਮੰਤਰੀ ਦੇ ਫ਼ੈਸਲੇ ਵਿਰੁੱਧ ਐਤਵਾਰ ਨੂੰ ਸ਼ਿਰਡੀਂ ਬੰਦ ਦਾ ਐਲਾਨ ਕੀਤਾ ਗਿਆ ਹੈ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਾਈਂ ਬਾਬਾ ਨੇ ਆਪਣੇ ਜਨਮ ਤੇ ਧਰਮ ਦਾ ਜ਼ਿਕਰ ਕਦੇ ਨਹੀਂ ਕੀਤਾ ਤੇ ਨਾ ਹੀ ਸਾਈਂ ਚਰਿੱਤਰ ਵਿੱਚ ਇਸ ਬਾਰੇ ਕੁਝ ਲਿਖਿਆ ਹੋਇਆ ਹੈ।

 

 

ਸ਼ਿਰਡੀਂ ਗ੍ਰਾਮ ਸਭਾ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਆਪਣਾ ਬਿਆਨ ਵਾਪਸ ਨਹੀਂ ਲੈਂਦੇ, ਤਦ ਤੱਕ ਉਨ੍ਹਾਂ ਦਾ ਬੰਦ ਜਾਰੀ ਰਹੇਗਾ। ਮੁੱਖ ਮੰਤਰੀ ਨੇ ਸ਼ਿਰਡੀਂ ਦੇ ਲੋਕਾਂ ਨੂੰ ਬੰਦ ਦਾ ਸੱਦਾ ਵਾਪਸ ਲੈਣ ਦੀ ਗੱਲ ਆਖੀ ਹੈ। ਸ਼ਿਵ ਸੈਨਾ ਦੇ ਵਿਧਾਨ ਪ੍ਰੀਸ਼ਦ ਮੈਂਬਰ ਨੀਲਮ ਗੋਰੇ ਨੇ ਬਿਆਨ ਜਾਰੀ ਕਰ ਕੇ ਕਿਾ ਹੈ ਕਿ ਅਗਲੇ ਹਫ਼ਤੇ ਮੁੱਖ ਮੰਤਰੀ ਸ਼ਿਰਡੀਂ ਦੇ ਲੋਕਾਂ ਨੂੰ ਮਿਲਣਗੇ ਤੇ ਇਸ ਮਸਲੇ ਦਾ ਹੱਲ ਕਰਨਗੇ।

 

 

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਊਧਵ ਠਾਕਰੇ ਪਾਥਰੀ ਵੀ ਜਾਣਗੇ ਤੇ ਲੋਕਾਂ ਨਾਲ ਗੱਲਬਾਤ ਕਰਨਗੇ। ਉੱਧਰ ਭਾਜਪਾ ਆਗੂ ਤੇ ਵਿਧਾਇਕ ਰਾਧਾ ਕ੍ਰਿਸ਼ਨ ਵਿਖੇ ਪਾਟਿਲ ਨੇ ਸ਼ਿਰਡੀਂ ਗ੍ਰਾਮ ਸਭਾ ਦੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਊਧਵ ਠਾਕਰੇ ਨੇ 9 ਜਨਵਰੀ ਨੂੰ ਔਰੰਗਾਬਾਦ ’ਚ ਸਾਈਂਬਾਬਾ ਦੇ ਕਥਿਤ ਜਨਮ ਸਥਾਨ ਪਾਥਰੀ ਸ਼ਹਿਰ ਲਈ 100 ਕਰੋੜ ਰੁਪਏ ਦਾ ਵਿਕਾਸ ਫ਼ੰਡ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਇਸ ਫ਼ੈਸਲੇ ਦਾ ਸ਼ਿਰਡੀਂ ਦੇ ਲੋਕ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਥਰੀ ਨੂੰ ਲੈ ਕੇ ਜੇ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲਵੇਗੀ, ਤਾਂ ਉਹ ਅਦਾਲਤ ਜਾਣਗੇ।

 

 

ਸਾਈਂ ਮੰਦਰ ਦੇ ਸਾਬਕਾ ਟ੍ਰੱਸਟੀ ਅਸ਼ੋਕ ਖਾਂਬੇਕਰ ਦਾ ਕਹਿਣਾ ਹੈ ਕਿ ਸਾਈਂਬਾਬਾ ਨੇ ਕਦੇ ਵੀ ਆਪਣੇ ਜਨਮ, ਧਰਮ, ਪੰਥ ਬਾਰੇ ਕਿਸੇ ਨੂੰ ਨਹੀਂ ਦੱਸਿਆ। ਬਾਬਾ ਸਰਬ ਧਰਮ ਸਤਿਕਾਰ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਊਧਵ ਠਾਕਰੇ ਨੂੰ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਸ੍ਰੀ ਖਾਂਬੇਕਰ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਸਤ–ਚਰਿੱਤਰ ਦਾ ਅਧਿਐਨ ਕਰਨ ਤੇ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shirdi Bandh today against Udhav Thakre Announcement