ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰਾਂ ਬਣਾਉਣ ਲਈ ਮੰਦਰ ਤੋਂ 500 ਕਰੋੜ ਦਾ ਕਰਜ਼ ਲਵੇਗੀ ਸਰਕਾਰ

ਨਹਿਰਾਂ ਬਣਾਉਣ ਲਈ ਮੰਦਰ ਤੋਂ 500 ਕਰੋੜ ਦਾ ਕਰਜ਼ ਲਵੇਗੀ ਸਰਕਾਰ

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਸ਼ਿਰਡੀ ਸਾਈਂ ਬਾਬਾ ਮੰਦਰ ਦਾ ਪ੍ਰਬੰਧਨ ਕਰਨ ਵਾਲੀ ਸਾਈਬਾਬਾ ਟਰੱਸਟ ਇੱਕ ਡੈਮ ਤੋਂ ਨਹਿਰਾਂ ਦਾ ਨੈਟਵਰਕ ਬਣਾਉਣ ਲਈ ਮਹਾਰਾਸ਼ਟਰ ਸਰਕਾਰ ਨੂੰ 500 ਕਰੋੜ ਰੁਪਏ ਦੇਵੇਗੀ।

 

ਨਿਲਵੰਡੇ ਡੈਮ ਪ੍ਰਵਾਰਾ ਨਦੀ 'ਤੇ ਬਣੀਆ ਹੈ ਅਤੇ ਇਸ ਨਾਲ ਨਾਸਿਕ ਦੇ ਸਿੰਨਾਰ ਤੇ ਅਹਿਮਦਨਗਰ ਜ਼ਿਲ੍ਹੇ ਦੇ ਸੰਗਨੇਰ, ਅਕੋਲੇ, ਰਹਾਤਾ, ਰਾਹੌਰੀ ਅਤੇ ਕੋਪੜ ਤਹਿਸੀਲ ਦੇ 182 ਪਿੰਡਾਂ ਨੂੰ ਲਾਭ ਹੋਣ ਦੀ ਉਮੀਦ ਹੈ।


ਟਰੱਸਟ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜ ਸਰਕਾਰ ਦੇ ਗੋਦਾਵਰੀ-ਮਰਾਠਵਾੜਾ ਸਿੰਚਾਈ ਵਿਕਾਸ ਨਿਗਮ ਨਾਲ ਇਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, "ਟਰੱਸਟ ਪ੍ਰਾਜੈਕਟ ਲਈ 500 ਕਰੋੜ ਰੁਪਏ ਮੁਹੱਈਆ ਕਰਵਾਏਗਾ, ਪਰ ਇਸ 'ਤੇ ਵਿਆਜ ਨਹੀਂ ਲਗਾਇਆ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਭੁਗਤਾਨ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।

 

ਅਧਿਕਾਰੀ ਨੇ ਕਿਹਾ ਕਿ ਮੰਦਰ ਟਰੱਸਟ ਸਮਾਜਿਕ ਕੰਮ ਲਈ ਲਗਾਤਾਰ ਫੰਡ ਦਿੰਦਾ ਹੈ ਪਰ  ਡੈਮ ਲਈ ਵੱਡੇ ਪੈਸਾ ਮੁਹੱਈਆ ਕਰਵਾਇਆ ਗਿਆ ਹੈ ਤੇ ਇਹ ਇਕ ਵੱਖਰੀ ਕਿਸਮ ਦਾ ਕੰਮ ਹੈ।

ਰਾਜ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡੈਮ ਪਾਣੀ ਇਕੱਠਾ ਕਰ ਰਿਹਾ ਹੈ ਪਰ ਸੱਜੇ ਅਤੇ ਖੱਬੇ ਪਾਸੇ ਨਹਿਰਾਂ ਬਣਾਉਣ ਦੀ ਜ਼ਰੂਰਤ ਸਿੰਜਾਈ ਤੇ ਪੀਣ ਵਾਲੇ ਪਾਣੀ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shirdi sai baba trust give Rs 500 crore loan to maharashtra govt without interest