ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵਸੈਨਾ ਦਾ ਭਾਜਪਾ 'ਤੇ ਵੱਡਾ ਹਮਲਾ - '25 ਸਾਲ ਦੀ ਦੋਸਤੀ ਵੇਖੀ ਹੈ, ਹੁਣ ਦੁਸ਼ਮਣੀ ਵੇਖੋ' 

ਸ਼ਿਵਸੈਨਾ ਨੇ ਆਪਣੇ ਮੁੱਖ ਅਖ਼ਬਾਰ 'ਸਾਮਨਾ' ਰਾਹੀਂ ਮੰਗਲਵਾਰ ਨੂੰ ਭਾਜਪਾ ਅਤੇ ਰਾਜਪਾਲ 'ਤੇ ਨਿਸ਼ਾਨਾ ਸਾਧਿਆ ਹੈ, ਉਥੇ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਦੀ ਰੱਜ ਕੇ ਸ਼ਲਾਘਾ ਕੀਤੀ। 'ਸਾਮਨਾ' ਰਾਹੀਂ ਸ਼ਿਵਸੈਨਾ ਨੇ ਕਿਹਾ ਕਿ ਅਜੀਤ ਪਵਾਰ ਦਾ ਸਾਰਾ ਖੇਡ ਖਤਮ ਹੋ ਗਿਆ ਹੈ। ਅਜੀਤ ਨੇ ਰਾਜਪਾਲ ਨੂੰ ਝੂਠੀ ਚਿੱਠੀ ਦਿੱਤੀ ਸੀ। ਉਨ੍ਹਾਂ ਨੇ ਭਾਜਪਾ ਨੂੰ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਤੁਸੀ 25 ਸਾਲ ਦੀ ਦੋਸਤੀ ਵੇਖੀ ਹੈ, ਹੁਣ ਦੁਸ਼ਮਣੀ ਵੇਖੋ।
 

ਸਾਮਨਾ ਰਾਹੀਂ ਸ਼ਿਵਸੈਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਪੁੱਛਿਆ ਹੈ ਕਿ ਜੇ ਉਨ੍ਹਾਂ ਕੋਲ ਬਹੁਮਤ ਹੈ ਤਾਂ ਆਪ੍ਰੇਸ਼ਨ ਲੋਟਸ ਕਿਉਂ ਚਲਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਅਗ਼ਵਾ ਕਰਨਾ ਕਿਹੜੀ ਚਾਣਕਿਆ ਨੀਤੀ ਹੈ। ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਕਿਹਾ ਹੈ ਕਿ ਉਹ ਚਿੰਤਾ ਨਾ ਕਰਨ। ਕਾਂਗਰਸ-ਸ਼ਿਵਸੈਨਾ-ਐਨਸੀਪੀ ਨੇ 162 ਵਿਧਾਇਕਾਂ ਦੀ ਚਿੱਠੀ ਰਾਜ ਭਵਨ ਨੂੰ ਸੌਂਪ ਦਿੱਤੀ ਹੈ।
 

ਸਾਮਨਾ 'ਚ ਸ਼ਰਦ ਪਵਾਰ ਦੀ ਸ਼ਲਾਘਾ ਕਰਦਿਆਂ ਸ਼ਿਵਸੈਨਾ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਵੱਡੀ ਹਿੰਮਤ ਨਾਲ ਪਾਰਟੀ ਖੜ੍ਹੀ ਕੀਤੀ ਹੈ। 50 ਸਾਲ ਤਕ ਸੰਸਦੀ ਰਾਜਨੀਤੀ 'ਚ ਟਿਕੇ ਰਹਿਣਾ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਭਗਤ ਸਿੰਘ ਕੋਸ਼ਿਯਾਰੀ ਨੇ ਹਨ੍ਹੇਰੇ 'ਚ ਲੋਕਤੰਤਰ ਨੂੰ ਫਾਹੇ 'ਤੇ ਟੰਗ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena big attack on BJP said- 25 years have seen friendship now look at enmity