ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੀਤ ਪਵਾਰ ਦੀ ਵਧੀ ਮੁਸ਼ਕਲ, ਕਲੀਨ ਚਿੱਟ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

ਮਹਾਰਾਸ਼ਟਰ 'ਚ ਸਿਆਸੀ ਉਥਲ-ਪੁਥਲ ਵਿਚਕਾਰ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਇਕ ਹੋਰ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਹੁਣ ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਨੇ ਅਜੀਤ ਪਵਾਰ ਨੂੰ ਭ੍ਰਿਸ਼ਟਾਚਾਰ ਰੋਕੂ ਇਕਾਈ ਮਤਲਬ (ਏਸੀਬੀ) ਵਲੋਂ ਸਿੰਜਾਈ ਘੁਟਾਲੇ 'ਚ ਕਲੀਨ ਚਿੱਟ ਮਿਲਣ 'ਤੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।
 

ਸੁਪਰੀਮ ਕੋਰਟ 'ਚ ਦਾਖਲ ਅਰਜ਼ੀ 'ਚ ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਨੇ ਕਿਹਾ ਹੈ ਕਿ ਜਦੋਂ ਤਕ ਵਿਧਾਨ ਸਭਾ ਸਦਨ 'ਚ ਸ਼ਕਤੀ ਪ੍ਰੀਖਣ ਨਹੀਂ ਹੋ ਜਾਂਦਾ ਉਦੋਂ ਤਕ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਕਿਸੇ ਵੀ ਨੀਤੀਗਤ ਫ਼ੈਸਲਾ ਲੈਣ 'ਤੇ ਰੋਕ ਲਗਾਈ ਜਾਵੇ। ਤਿੰਨੇ ਪਾਰਟੀਆਂ ਦੀ ਇਸ ਅਰਜ਼ੀ 'ਚ ਏਸੀਬੀ ਦੇ ਸੋਮਵਾਰ ਨੂੰ ਜਾਰੀ ਆਦੇਸ਼ 'ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ।


ਜ਼ਿਕਰਯੋਗ ਹੈ ਕਿ ਅਜੀਤ ਪਵਾਰ ਦਾ ਨਾਂ ਹੋਰ ਮਾਮਲਿਆਂ 'ਚ ਵੀ ਸ਼ਾਮਲ ਹੈ, ਜਿਨ੍ਹਾਂ 'ਚ 70 ਹਜ਼ਾਰ ਕਰੋੜ ਰੁਪਏ ਦਾ ਸਿੰਜਾਈ ਘੁਟਾਲਾ ਸ਼ਾਮਲ ਹੈ। ਪਿਛੋਕੜ 'ਚ ਭਾਜਪਾ, ਸ਼ਿਵਸੈਨਾ, ਆਮ ਆਦਮੀ ਪਾਰਟੀ ਤੇ ਹੋਰਾਂ ਨੇ ਭ੍ਰਿਸ਼ਟਾਚਾਰ ਦੇ ਇਨ੍ਹਾਂ ਮਾਮਲਿਆਂ ਦੀ ਵੱਡੇ ਪੱਧਰ 'ਤੇ ਨਿਖੇਧੀ ਕੀਤੀ ਸੀ।
 

ਜਿਸ ਸਮੇਂ ਇਹ ਘੁਟਾਲਾ ਸਾਹਮਣੇ ਆਇਆ ਉਸ ਸਮੇਂ ਅਜੀਤ ਪਵਾਰ ਕਾਂਗਰਸ-ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਗਠਜੋੜ ਸਰਕਾਰ 'ਚ ਸਿੰਜਾਈ ਵਿਭਾਗ ਸੰਭਾਲ ਰਹੇ ਸਨ। ਉਦੋਂ ਭਾਜਪਾ, ਸ਼ਿਵਸੈਨਾ, ਆਮ ਆਮਦੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਕਈ ਵਾਰ ਚੁੱਕਿਆ ਸੀ।


ਜ਼ਿਕਰਯੋਗ ਹੈ ਕਿ ਭਾਜਪਾ ਨਾਲ ਰਲ ਕੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਤੋਂ ਬਾਅਦ ਅਜੀਤ ਪਵਾਰ ਨਾਲ ਜੁੜੇ 70 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਭਾਜਪਾ ਨੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ। ਸਰਕਾਰ ਬਣਨ ਤੋਂ ਦੋ ਦਿਨ ਬਾਅਦ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜੇ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena-Cong-NCP to Move SC Against Clean Chit to Ajit Pawar