ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ–ਸੈਨਾ ਨੂੰ 170 ਤੋਂ ਵੱਧ MLAs ਦੀ ਹਮਾਇਤ ਹਾਸਲ: ਸੰਜੇ ਰਾਉਤ

ਸ਼ਿਵ–ਸੈਨਾ ਨੂੰ 170 ਤੋਂ ਵੱਧ MLAs ਦੀ ਹਮਾਇਤ ਹਾਸਲ: ਸੰਜੇ ਰਾਉਤ

ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜੇ ਆਇਆਂ ਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਰਕਾਰ ਕਿਸ ਦੀ ਬਣੇਗੀ।  50–50 ਦੇ ਫ਼ਾਰਮੂਲੇ ਨੂੰ ਲੈ ਕੇ ਸ਼ਿਵ–ਸੈਨਾ ਤੇ ਭਾਜਪਾ ਵਿਚਾਲੇ ਖਿੱਚੋਤਾਣ ਜਾਰੀ ਹੈ।

 

 

ਇਸ ਦੌਰਾਨ ਸ਼ਿਵ–ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਅੱਜ ਐਤਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਹੈ। ਸ੍ਰੀ ਰਾਉਤ ਨੇ ਕਿਹਾ ਹੈ ਕਿ ਸਾਨੁੰ 170 ਤੋਂ ਵੱਧ ਵਿਧਾਇਕਾਂ (MLAs) ਦੀ ਹਮਾਇਤ ਹਾਸਲ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ 175 ਤੱਕ ਵੀ ਪੁੱਜ ਸਕਦਾ ਹੈ।

 

 

ਇਸ ਤੋਂ ਪਹਿਲਾਂ ਸੰਜੇ ਰਾਉਤ ਨੇ ਸਨਿੱਚਰਵਾਰ ਨੂੰ ਆਖਿਆ ਸੀ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਾਰਟੀ ਦੀ ਮੰਗ ਵਾਜਬ ਹੈ ਤੇ ਭਾਜਪਾ ਨਾਲ ਸੱਤਾ ਸਾਂਝੀ ਕਰਨ ਦਾ ਆਧਾਰ ਜਿੱਤੀਆਂ ਸੀਟਾਂ ਦੀ ਗਿਣਤੀ ਨਹੀਂ, ਸਗੋਂ ਚੋਣਾਂ ਤੋਂ ਪਹਿਲਾਂ ਹੋਇਆ ਸਮਝੌਤਾ ਹੋਣਾ ਚਾਹੀਦਾ ਹੈ।

 

 

ਸ੍ਰੀ ਰਾਉਤ ਨੇ ਇੱਕ ਟੀਵੀ ਚੈਨਲ ਨੂੰ ਕਿਹਾ ਕਿ ਸਰਕਾਰ ਦਾ ਗਠਨ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਬਣੀ ਸਹਿਮਤੀ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਇਹ ਇਸ ਆਧਾਰ ’ਤੇ ਨਹੀਂ ਹੋਣਾ  ਚਾਹੀਦਾ ਕਿ ਸਭ ਤੋਂ ਵੱਡੀ ਇਕੱਲੀ ਪਾਰਟੀ ਕਿਹੜੀ ਹੈ।

 

 

ਚੇਤੇ ਰਹੇ ਕਿ ਸੂਬੇ ਵਿੱਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੋਵੇਂ ਗੱਠਜੋੜ ਭਾਈਵਾਲਾਂ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ।

 

 

ਇਨ੍ਹਾਂ ਚੋਣਾਂ ’ਚ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ’ਚ ਸ਼ਿਵ–ਸੈਨਾ ਨੇ 56 ਤੇ ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena has support of more than 170 MLAs Sanjay Raut