ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ NDA ਤੋਂ ਬਾਹਰ ਪਰ UPA ਦਾ ਹਿੱਸਾ ਵੀ ਨਹੀਂ: ਸੰਜੇ ਰਾਉਤ

ਸ਼ਿਵ ਸੈਨਾ NDA ਤੋਂ ਬਾਹਰ ਪਰ UPA ਦਾ ਹਿੱਸਾ ਵੀ ਨਹੀਂ: ਸੰਜੇ ਰਾਉਤ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਵਿਰੋਧੀ ਪਾਰਟੀਆਂ ਦੇ ਵਫ਼ਦ ਤੋਂ ਵੱਖ ਰਹਿਣ ਵਾਲੀ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੇ ਆਪਣੀ ਸਫ਼ਾਈ ਦਿੱਤੀ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਵਫ਼ਦ ਤੋਂ ਵੱਖ ਰਹਿਣ ਨੂੰ ਲੈ ਕੇ ਕਿਹਾ ਕਿ ਉਸ ਵਫ਼ਦ ਵਿੱਚ ਸ਼ਾਮਲ ਹੋਣ ਦਾ ਕੋਈ ਕਾਰਨ ਨਹੀਂ ਸੀ।

 

 

ਸ਼ਿਵ ਸੈਨਾ ਆਗੂ ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੇ ਆਗੂਆਂ ਨਾਲ ਕਿਉਂ ਜਾਈਏ। ਇਹ ਇੱਕ ਤਰ੍ਹਾਂ ਦਾ ਬੇਕਾਰ ਜਿਹਾ ਸੁਆਲ ਹੈ। 58 ਸਾਲਾ ਸ੍ਰੀ ਸੰਜੇ ਰਾਉਤ ਨੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਪੱਸ਼ਟ ਆਖਿਆ ਕਿ ਭਾਵੇਂ ਸ਼ਿਵ ਸੈਨਾ ਦਾ ਮਹਾਰਾਸ਼ਟਰ ’ਚ ਕਾਂਗਰਸ ਤੇ NCP ਨਾਲ ਗੱਠਜੋੜ ਹੋਇਆ ਹੈ ਪਰ ਦਿੱਲੀ ’ਚ ਹੁਣ ਵੀ ਇਸ ਦੀ ਆਪਣੀ ਪਛਾਣ ਹੈ।

 

 

ਇੱਥੇ ਵਰਨਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧੀ ਪਾਰਟੀਆਂ ਦਾ ਇੱਕ ਵਫ਼ਦ ਰਾਸ਼ਟਰਪਤੀ ਨੂੰ ਮਿਲ ਚੁੱਕਾ ਹੈ; ਜਿਸ ਵਿੱਚ ਸ਼ਿਵ ਸੈਨਾ ਸ਼ਾਮਲ ਨਹੀਂ ਸੀ। ਸ਼ਿਵ ਸੈਨਾ ਆਗੂ ਅਤੇ ਰੋਜ਼ਾਨਾ ‘ਸਾਮਨਾ’ ਦੇ ਸੰਪਾਦਕ ਸੰਜੇ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਦਰਅਸਲ ਕਾਂਗਰਸ ਦੀ ਅਗਵਾਈ ਹੇਠਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਭਾਵ UPA ਦਾ ਹਿੱਸਾ ਨਹੀਂ ਹੈ।

 

 

ਉਨ੍ਹਾਂ ਕਿਹਾ ਕਿ ਅਸੀਂ ਯੂਪੀਏ ਨਾਲ ਨਹੀਂ ਹਾਂ। ਅਸੀਂ NDA ਤੋਂ ਬਾਹਰ ਜ਼ਰੂਰ ਹਾਂ ਪਰ UPA ਦੇ ਨਾਲ ਵੀ ਨਹੀਂ ਹਾਂ। ਸੰਸਦ ’ਚ ਸਾਡੀ ਆਪਣੀ ਪਛਾਣ ਹੈ।

 

 

ਚੇਤੇ ਰਹੇ ਕਿ ਲੋਕ ਸਭਾ ’ਚ ਸ਼ਿਵ ਸੈਨਾ ਨੇ ਨਾਗਰਿਕਤਾ ਸੋਧ ਬਿਲ ਦੇ ਹੱਕ ’ਚ ਆਪਣਾ ਸਮਰਥਨ ਦਿੱਤਾ ਸੀ; ਜਦ ਕਿ ਕਾਂਗਰਸ ਨੇ ਇਸ ਦਾ ਵਿਰੋਧ ਉਦੋਂ ਤੋਂ ਕੀਤਾ ਹੈ, ਜਦੋਂ ਚਾਰ ਵਰ੍ਹੇ ਪਹਿਲਾਂ ਭਾਵ 2015 ’ਚ ਮੋਦੀ ਸਰਕਾਰ ਸੰਸਦ ਵਿੱਚ ਇਸ ਬਾਰੇ ਪ੍ਰਸਤਾਵ ਲੈ ਕੇ ਆਈ ਸੀ। ਉਂਝ, ਨਾਗਰਿਕਤਾ ਸੋਧ ਬਿਲ ਉੱਤੇ ਰਾਜ ਸਭਾ ’ਚ ਵੋਟਿੰਗ ਦੌਰਾਨ ਸ਼ਿਵ ਸੈਨਾ ਨੇ ਵਾਕਆਊਟ ਕੀਤਾ ਸੀ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਨਾਗਰਿਕਤਾ ਸੋਧ ਬਿਲ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੁਣ ਰਾਸ਼ਟਰਪਤੀ ਦੇ ਹਸਤਾਖਰਾਂ ਤੋਂ ਬਾਅਦ ਇਹ ਬਿਲ ਦੇਸ਼ ਦਾ ਕਾਨੂੰਨ ਵੀ ਬਣ ਚੁੱਕਾ ਹੈ। ਇਸੇ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ।

 

 

ਇਹ ਕਾਨੂੰਨ ਬਣਨ ਜਾਣ ਨਾਲ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਤਸ਼ੱਦਦ–ਪੀੜਤ ਪ੍ਰਵਾਸੀਆਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ। ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਦਾ ਇੱਕ ਵਫ਼ਦ ਰਾਸ਼ਟਰਪਤੀ ਨੂੰ ਮਿਲ ਕੇ ਇਹ ਕਾਨੂੰਨ ਵਾਪਸ ਲੈਣ ਦੀ ਅਪੀਲ ਕਰ ਚੁੱਕਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena is out of NDA but not a part of UPA says Sanjay Raut