ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਲੋਰ ਟੈਸਟ ਤੋਂ ਪਹਿਲਾਂ ਸੰਜੇ ਰਾਊਤ ਨੇ ਕੀਤਾ 170+ ਦਾ ਦਾਅਵਾ

ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ-ਐਨਸੀਪੀ-ਕਾਂਗਰਸ ਗਠਜੋੜ ਸਰਕਾਰ ਸ਼ਨੀਵਾਰ ਨੂੰ ਵਿਧਾਨ ਸਭਾ 'ਚ ਬਹੁਮੱਤ ਸਾਬਤ ਕਰੇਗੀ। ਵਿਧਾਨ ਸਬਾ 'ਚ ਬਹੁਮੱਤ ਸਾਬਤ ਕਰਨ ਤੋਂ ਪਹਿਲਾਂ ਅੱਜ ਸਵੇਰੇ ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਇਕ ਸ਼ਾਇਰਾਨਾ ਟਵੀਟ ਕਰਦਿਆਂ 170+ ਦਾ ਦਾਅਵਾ ਕੀਤਾ। ਪਰ ਸੰਜੇ ਰਾਊਤ ਆਪਣੇ ਟਵੀਟ ਨੂੰ ਲੈ ਕੇ ਟਰੋਲ ਹੋ ਗਏ।
 

 

ਸੰਜੇ ਰਾਊਤ ਨੇ ਟਵੀਟ ਕਰ ਕੇ ਲਿਖਿਆ, "ਅੱਜ ਬਹੁਮੱਤ ਦਾ ਦਿਨ ਹੈ, 170++++++ ਹਮਕੋ ਮਿਟਾ ਸਕੇ ਯੇ ਜਮਾਨੇ ਮੇਂ ਦਮ ਨਹੀਂ, ਹਮਸੇ ਜਮਾਨਾ ਖੁਦ ਹੈ... ਜਮਾਨੇ ਸੇ ਹਮ ਨਹੀਂ।" ਇਸ ਟਵੀਟ ਦੇ ਹੇਠਾਂ ਕਈ ਯੂਜਰਾਂ ਨੇ ਸੰਜੇ ਰਾਊਤ ਨੂੰ ਟਰੋਲ ਕਰਦਿਆਂ ਲਿਖਿਆ ਕਿ ਤੁਹਾਡੀ ਪਾਰਟੀ ਦਾ ਇੰਨਾ ਹੰਕਾਰ ਠੀਕ ਨਹੀਂ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ 170 ਦਾ ਦਾਅਵਾ ਤਾਂ ਇੰਜ ਕੀਤਾ ਜਾ ਰਿਹਾ ਹੈ, ਜਿਵੇਂ ਸ਼ਿਵਸੈਨਾ ਦੇ ਹੀ 170 ਵਿਧਾਇਕ ਹਨ। ਇਹ ਨਾ ਭੁੱਲੋ ਕਿ ਤੁਹਾਡੀ ਖਿਚੜੀ ਸਰਕਾਰ ਹੈ।
 

 

 

 

 

ਜ਼ਿਕਰਯੋਗ ਹੈ ਕਿ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਠਾਕਰੇ ਨੂੰ 3 ਦਸੰਬਰ ਤਕ ਬਹੁਮਤ ਸਾਬਤ ਕਰਨ ਨੂੰ ਕਿਹਾ ਹੈ। ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਸ਼ਿਵਸੈਨਾ-ਐਨਸੀਪੀ-ਕਾਂਗਰਸ ਨੇ ਮਹਾਰਾਸ਼ਟਰ ਵਿਕਾਸ ਅਘਾੜੀ ਨਾਂ ਦਾ ਗਠਜੋੜ ਬਣਾਇਆ ਹੈ। ਸ਼ਿਵਸੈਨਾ ਮੁਖੀ ਊਧਵ ਠਾਕਰੇ ਨੇ ਬੀਤੀ ਵੀਰਵਾਰ ਸ਼ਾਮ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਦੇ ਕੁੱਝ ਘੰਟੇ ਬਾਅਦ ਉਨ੍ਹਾਂ ਨੇ ਆਪਣੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸੀ। ਠਾਕਰੇ ਦੇ ਨਾਲ ਹੀ 6 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਸੀ, ਜਿਨ੍ਹਾਂ 'ਚ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦੇ ਦੋ-ਦੋ ਮੈਂਬਰ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv sena leader Sanjay Raut tweet before maharashtra floor test said majority day today 170 Plus Plus Plus