ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ ਦੇ MPs ਹੁਣ ਸੰਸਦ ’ਚ ਸੱਤਾਧਾਰੀ ਭਾਜਪਾ ਵੱਲ ਨਹੀਂ, ਵਿਰੋਧੀ–ਧਿਰ ’ਚ ਬੈਠਣਗੇ

ਸ਼ਿਵ ਸੈਨਾ ਦੇ MPs ਹੁਣ ਸੰਸਦ ’ਚ ਸੱਤਾਧਾਰੀ ਭਾਜਪਾ ਵੱਲ ਨਹੀਂ, ਵਿਰੋਧੀ–ਧਿਰ ’ਚ ਬੈਠਣਗੇ

ਭਲਕੇ 18 ਨਵੰਬਰ ਤੋਂ ਸੰਸਦ ਦਾ ਸਰਦ–ਰੁੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਉਸ ਤੋਂ ਪਹਿਲਾਂ ਅੱਜ ਐਤਵਾਰ ਨੂੰ ਦਿੱਲੀ ’ਚ ਕੌਮੀ ਜਮਹੂਰੀ ਗੱਠਜੋੜ (NDA) ਵਿੱਚ ਸ਼ਾਮਲ ਪਾਰਟੀਆਂ ਦੀ ਮੀਟਿੰਗ ਹੋ ਰਹੀ ਹੈ ਪਰ ਸ਼ਿਵ ਸੈਨਾ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਵੇਗੀ। ਸ਼ਿਵ ਸੈਨਾ ਦੇ ਸੀਨੀਅਰ ਆਗੂ ਸ੍ਰੀ ਸੰਜੇ ਰਾਉਤ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਸ਼ਿਵ ਸੈਨਾ ਦਾ NDA ’ਚੋਂ ਬਾਹਰ ਆਉਣਾ ਹੁਣ ਸਿਰਫ਼ ਇੱਕ ਰਸਮੀ ਕਾਰਵਾਈ ਹੀ ਰਹਿ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਿਵ ਸੈਨਾ ਦੇ ਸੰਸਦ ਮੈਂਬਰ (MPs) ਹੁਣ ਵਿਰੋਧੀ ਸੰਸਦ ਮੈਂਬਰਾਂ ਨਾਲ ਬੈਠਿਆ ਕਰਨਗੇ।

 

 

ਸ਼ਿਵ ਸੈਨਾ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੀ ਮਨਸ਼ਾ ਸੂਬੇ ਵਿੱਚ ਖ਼ਰੀਦੋ–ਫ਼ਰੋਖ਼ਤ ਵਿੱਚ ਸ਼ਾਮਲ ਹੋਣ ਦੀ ਹੈ। ਸ੍ਰੀ ਰਾਉਤ ਨੇ ਕਿਹਾ ਕਿ ਮੈਨੂੰ ਪਤਾ ਚੱਲਿਆ ਹੈ ਕਿ NDA ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ 17 ਨਵੰਬਰ ਨੂੰ ਹੋ ਰਹੀ ਹੈ। ਮਹਾਰਾਸ਼ਟਰ ’ਚ ਜਿਸ ਤਰ੍ਹਾਂ ਦੇ ਘਟਨਾਕ੍ਰਮ ਹੋ ਰਹੇ ਹਨ; ਉਸ ਨੁੰ ਵੇਖਦਿਆਂ ਅਸੀਂ ਪਹਿਲਾਂ ਹੀ ਮੀਟਿੰਗ ਵਿੱਚ ਭਾਗ ਲੈਣ ਵਿਰੁੱਧ ਫ਼ੈਸਲਾ ਕਰ ਲਿਆ ਸੀ… ਸਾਡੇ ਮੰਤਰੀ ਨੇ ਕੇਂਦਰ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਹੁਣ ਸ਼ਿਵ ਸੈਨਾ ਦੇ NDA ’ਚੋਂ ਬਾਹਰ ਆਉਣ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਬਚਿਆ ਹੈ, ਤਾਂ ਸ੍ਰੀ ਰਾਉਤ ਨੇ ਕਿਹਾ ਕਿ ਤੁਸੀਂ ਇੰਝ ਆਖ ਸਕਦੇ ਹੋ, ਅਜਿਹਾ ਆਖਣ ਵਿੱਚ ਕੋਈ ਸਮੱਸਿਆ ਨਹੀਂ ਹੈ।

 

 

ਸ੍ਰੀ ਰਾਉਤ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਸੰਸਦ ’ਚ ਸਾਡੇ ਸੰਸਦ ਮੈਂਬਰਾਂ ਦੇ ਬੈਠਣ ਦੀ ਥਾਂ ਬਦਲ ਦਿੱਤੀ ਗਈ ਹੈ; ਜਿਸ ਦਾ ਮਤਲਬ ਹੈ ਕਿ ਸ਼ਿਵ–ਸੈਨਾ ਦੇ ਸੰਸਦ ਮ਼ੈਂਬਰ ਹੁਣ ਸੰਸਦ ਵਿੱਚ ਵਿਰੋਧੀ ਸੰਸਦ ਮੈਂਬਰਾਂ ਨਾਲ ਬੈਠਣਗੇ।

 

 

ਸ੍ਰੀ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਦੀ ਮਹਾਰਾ਼ਸਟਰ ਵਿੱਚ ਘੱਟੋ–ਘੱਟ ਸਾਂਝੇ ਪ੍ਰੋਗਰਾਮ ਉੱਤੇ ਸਹਿਮਤੀ ਹੋ ਗਈ ਹੈ ਤੇ ਦਿੱਲੀ ਵਿੱਚ ਇਸ ਉੱਤੇ ਚਰਚਾ ਦੀ ਕੋਈ ਜ਼ਰੂਰਤ ਨਹੀਂ ਹੈ।

 

 

NCP ਮੁਖੀ ਸ਼ਰਦ ਪਵਾਰ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਚਾਲੇ ਅੱਜ ਐਤਵਾਰ 17 ਨਵੰਬਰ ਨੂੰ ਦਿੱਲੀ ਵਿੱਚ ਮੀਟਿੰਗ ਹੋ ਸਕਦੀ ਹੈ; ਜਿਸ ਵਿੱਚ ਘੱਟੋ–ਘੱਟ ਸਾਂਝੇ ਪ੍ਰੋਗਰਾਮ ਤੇ ਸ਼ਿਵ ਸੈਨਾ ਨਾਲ ਗੱਠਜੋੜ ਬਣਾਉਣ ਦੇ ਹੋਰ ਢੰਗ–ਤਰੀਕਿਆਂ ਬਾਰੇ ਵਿਚਾਰ–ਵਟਾਂਦਰਾ ਹੋ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena MPs to sit on Opposition Benches not on Official side