ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ, NCP ਤੇ ਕਾਂਗਰਸ ਨੂੰ ਅੰਦਰਖਾਤੇ ਲੱਗ ਰਿਹੈ ਡਰ

ਸ਼ਿਵ ਸੈਨਾ, NCP ਤੇ ਕਾਂਗਰਸ ਨੂੰ ਅੰਦਰਖਾਤੇ ਲੱਗ ਰਿਹੈ ਡਰ

ਮਹਾਰਾਸ਼ਟਰ ’ਚ ਸ਼ਿਵ ਸੈਨਾ, ਐੱਨਸੀਪੀ (NCP) ਅਤੇ ਕਾਂਗਰਸ ਇੱਕਜੁਟ ਹਨ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਸਾਰੇ ਵਿਧਾਇਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਦੀ ਪੂਰੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ। ਪਰ ਤਿੰਨੇ ਪਾਰਟੀਆਂ ਨੂੰ ਅੰਦਰਖਾਤੇ ਡਰ ਵੀ ਸਤਾ ਰਿਹਾ ਹੈ। ਇਸੇ ਲਈ ਤਿੰਨੇ ਪਾਰਟੀਆਂ ਨੇ ਆਪੋ–ਆਪਣੇ ਵਿਧਾਇਕਾਂ ਨੂੰ ਵੱਖੋ–ਵੱਖਰੇ ਹੋਟਲਾਂ ’ਚ ਭੇਜ ਦਿੱਤਾ ਹੈ।

 

 

ਪਾਰਟੀ ਦੇ ਰਣਨੀਤੀਕਾਰ ਇਨ੍ਹਾਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰ ਰਹੇ ਹਨ ਕਿ ਵਿਧਾਨ ਸਭਾ ’ਚ ਭਰੋਸੇ ਦੇ ਮਤੇ ਉੱਤੇ ਵੋਟ ਦੌਰਾਨ ਕੁਝ ਵਿਧਾਇਕ ਪਾਸਾ ਬਦਲ ਸਕਦੇ ਹਨ। ਇਸੇ ਲਈ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਵਿਧਾਨ ਸਭਾ ’ਚ ਵੋਟਿੰਗ ਦੀ ਮੰਗ ਕਰਹੀਆਂ ਹਨ।

 

 

ਮਹਾਰਾਸ਼ਟਰ ਕਾਂਗਰਸ ਦੇ ਇੱਕ ਆਗੂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵਿਧਾਨ ਸਭਾ ’ਚ ਭਰੋਸੇ ਦੇ ਮਤੇ ਉੱਤੇ ਵੋਟਿੰਗ ਦੀ ਵਿਡੀਓਗ੍ਰਾਫ਼ੀ ਵੀ ਕੀਤੀ ਜਾਵੇ; ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਕਿੰਨੇ ਵਿਧਾਇਕਾਂ ਨੇ ਪਾਸਾ ਬਦਲਿਆ ਹੈ, ਕਿੰਨੇ ਵਿਧਾਇਕਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ। ਉਨ੍ਹਾਂ ਵਿਧਾਇਕਾਂ ਵਿਰੁੱਧ ਅਸੀਂ ਕਾਰਵਾਈ ਕਰ ਸਕਾਂਗੇ।

 

 

ਕਾਂਗਰਸ ਦਾ ਇਹ ਵੀ ਮੰਨਣਾ ਹੈ ਕਿ ਮਹਾਰਾਸ਼ਟਰ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਕੁਝ ਵੀ ਆਖਣਾ ਜਲਦਬਾਜ਼ੀ ਹੋਵੇਗੀ। ਮਹਾਰਾਸ਼ਟਰ ਕਾਂਗਰਸ ਦੇ ਇੱਕ ਆਗੂ ਨੇ ਕਿਹਾ ਕਿ ਭਰੋਸੇ ਦੇ ਮਤੇ ਉੱਤੇ ਵੋਟਿੰਗ ਵੇਲੇ ਅੰਦਰ ਕੀ ਹੋਵੇਗਾ, ਇਹ ਆਖਣਾ ਔਖਾ ਹੈ।

 

 

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਹਮਾਇਤ ਕਰਨ ਵਾਲੇ ਉੱਪ–ਮੁੱਖ ਮੰਤਰੀ ਅਜੀਤ ਪਵਾਰ ਦੀ ਐੱਨਸੀਪੀ ਉੱਤੇ ਚੰਗੀ ਪਕੜ ਰਹੀ ਹੈ। ਅਜਿਹੀ ਸਥਿਤੀ ਵਿੱਚ ਕਿੰਨੇ ਵਿਧਾਇਕ ਉਨ੍ਹਾਂ ਨਾਲ ਜਾਣਗੇ, ਇਹ ਕੋਈ ਨਹੀਂ ਜਾਣਦਾ।

 

 

ਸੂਬਾ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਭਰੋਸੇ ਦੇ ਮਤੇ ਉੱਤੇ ਵੋਟਿੰਗ ਦੌਰਾਨ ਪਾਸਾ ਬਦਲਣ ਨਾਲ ਵਿਧਾਇਕਾਂ ਨੂੰ ਆਪਣੀ ਮੈਂਬਰਸ਼ਿਪ ਗੁਆਉਣ ਦਾ ਬਹੁਤਾ ਡਰ ਨਹੀਂ ਰਿਹਾ ਹੈ। ਕਿਉਂਕਿ ਕਰਨਾਟਕ ’ਚ ਅਯੋਗ ਠਹਿਰਾਏ ਗਏ ਕਾਂਗਰਸ–ਜੇਡੀਐੱਸ ਦੇ ਵਿਧਾਇਕਾਂ ਨੂੰ ਭਾਜਪਾ ਨੇ ਚੋਣਾਂ ਵਿੱਚ ਆਪਣੇ ਉਮੀਦਵਾਰ ਬਣਾਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena NCP and Congress have inner fear