ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਬਣੇਗੀ ਸ਼ਿਵ ਸੈਨਾ, NCP ਤੇ ਕਾਂਗਰਸ ਦੀ ਸਰਕਾਰ

ਮਹਾਰਾਸ਼ਟਰ ’ਚ ਬਣੇਗੀ ਸ਼ਿਵ ਸੈਨਾ, NCP ਤੇ ਕਾਂਗਰਸ ਦੀ ਸਰਕਾਰ

ਮਹਾਰਾਸ਼ਟਰ ’ਚ ਸਰਕਾਰ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਲੰਮੇ ਵਿਚਾਰ–ਵਟਾਂਦਰੇ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਅਧੀਨ ਸ਼ਿਵ ਸੈਨਾ ਪੂਰੇ ਪੰਜ ਸਾਲਾਂ ਭਾਵ ਪੂਰੇ ਕਾਰਜਕਾਲ ਲਈ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਕਾਂਗਰਸ ਤੇ ਐੱਨਸੀਪੀ ਦੇ ਖਾਤੇ ਉੱਪ–ਮੁੱਖ ਮੰਤਰੀ ਦਾ ਇੱਕ–ਇੱਕ ਅਹੁਦਾ ਆਵੇਗਾ।

 

 

ਸੂਤਰਾਂ ਮੁਤਾਬਕ ਸਰਕਾਰ ਬਣਾਉਣ ਨੂੰ ਲੈ ਕੇ ਮਹਾਰਾਸ਼ਟਰ ’ਚ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਤਿੰਨੇ ਪਾਰਟੀਆਂ ਵਿਚਾਲੇ ਘੱਟੋ–ਘੱਟ ਸਾਂਝੇ ਪ੍ਰੋਗਰਾਮ ਨੁੰ ਲੈ ਕੇ ਸਹਿਮਤੀ ਬਣ ਗਈ ਹੈ।

 

 

ਇਸ ਸਮਝੌਤੇ ਅਧੀਨ ਸ਼ਿਵ ਸੈਨਾ ਦਾ ਮੁੱਖ ਮੰਤਰੀ ਪੰਜ ਸਾਲਾਂ ਲਈ ਹੋਵੇਗਾ; ਜਦ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ 14 ਅਤੇ ਕਾਂਗਰਸ ਨੂੰ ਮੰਤਰੀਆਂ ਦੇ 12 ਅਹੁਦੇ ਮਿਲਣਗੇ। ਖ਼ੁਦ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ ਤੇ 14 ਮੰਤਰੀ ਹੋਣਗੇ।

 

 

ਇਸ ਸਮਝੌਤੇ ’ਚ ਹਿੰਦੂਤਵ ਦਾ ਮੁੱਦਾ ਸ਼ਾਮਲ ਨਹੀਂ ਕੀਤਾ ਗਿਆ ਹੈ। ਘੱਟੋ–ਘੱਟ ਸਾਂਝੇ ਪ੍ਰੋਗਰਾਮ ਉੱਤੇ ਕਿਸਾਨਾਂ ਤੇ ਨੌਜਵਾਨਾਂ ਨਾਲ ਜੁੜੇ ਮਾਮਲਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਸਹਿਮਤੀ ਬਣੀ ਹੈ।

 

 

ਸੁਤਰਾਂ ਮੁਤਾਬਕ ਇਸ ਹਫ਼ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਐੱਨਸੀਪੀ ਆਗੂ ਸ਼ਰਦ ਪਵਾਰ ਵਿਚਾਲੇ ਮੁਲਾਕਾਤ ਹੋ ਸਕਦੀ ਹੈ।

 

 

ਇਸ ਸਮਝੌਤੇ ਵਿੱਚ ਸ਼ਿਵ ਸੈਨਾ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕੀਤੀ ਹੈ, ਤੇ ਉੱਧਰ ਕਾਂਗਰਸ–ਐੱਨਸੀਪੀ ਮੁਸਲਮਾਨਾਂ ਨੂੰ 5 ਫ਼ੀ ਸਦੀ ਰਾਖਵਾਂਕਰਨ ਦੇਣ ਦੀ ਮੰਗ ਕਰ ਰਹੀ ਹੈ।

 

 

ਚੇਤੇ ਰਹੇ ਕਿ ਭਾਰਤੀ ਜਨਤਾ ਪਾਰਟੀ ਸਿਰਫ਼ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ 'ਤੇ ਰਹੀ ਪਰ ਸ਼ਿਵ ਸੈਨਾ ਨੇ ਉਸ ਤੋਂ ਬਾਅਦ ਦੇ ਢਾਈ ਸਾਲਾਂ ਲਈ ਆਪਣਾ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਸੀ ਪਰ ਭਾਜਪਾ ਨੇ ਇਹ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਇੰਝ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਪੁਰਾਣਾ ਗੱਠਜੋੜ ਟੁੱਟ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena NCP and Congress ready to form Govt in Maharashtra