ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ ਨੇ ਕੀਤੀ ਸੋਨੀਆ ਗਾਂਧੀ ਦੀ ਸ਼ਲਾਘਾ, ਕਿਹਾ ਭਾਜਪਾ ਹਿੰਦੂਆਂ ਤੇ ਮੁਸਲਮਾਨਾਂ ’ਚ ਫੁੱਟ ਪਾ ਰਹੀ

ਸ਼ਿਵ ਸੈਨਾ ਨੇ ਕੀਤੀ ਸੋਨੀਆ ਗਾਂਧੀ ਦੀ ਸ਼ਲਾਘਾ, ਕਿਹਾ ਭਾਜਪਾ ਹਿੰਦੂਆਂ ਤੇ ਮੁਸਲਮਾਨਾਂ ’ਚ ਫੁੱਟ ਪਾ ਰਹੀ

ਮਹਾਰਾਸ਼ਟਰ ’ਚ ਜਦ ਤੋਂ ਕਾਂਗਰਸ ਤੇ ਐੱਨਸੀਪੀ ਦੇ ਗੱਠਜੋੜ ਦੇ ਦਮ ’ਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਮੁੱਖ ਮੰਤਰੀ ਬਣੇ ਹਨ, ਤਦ ਤੋਂ ਉਨ੍ਹਾਂ ਦੀ ਸੁਰ ਬਦਲਣ ਲੱਗ ਪਈ ਹੈ। ਕਈ ਦਹਾਕਿਆਂ ਬੱਧੀ ਤੱਕ ਕਾਂਗਰਸ ਦਾ ਵਿਰੋਧ ਕਰਦੀ ਰਹੀ ਸ਼ਿਵ ਸੈਨਾ ਹੁਣ ਉਸ ਦੀ ਸ਼ਲਾਘਾ ਕਰਨ ਲੱਗੀ ਹੈ।

 

 

ਸ਼ਿਵ ਸੈਨਾ ਦੇ ਬੁਲਾਰੇ ਰੋਜ਼ਾਨਾ ‘ਸਾਮਨਾ’ ’ਚ ਹੁਣ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਸ਼ਲਾਘਾ ਕੀਤੀ ਗਈ ਹੈ। ਉਸ ਵਿੱਚ ਲਿਖਿਆ ਗਿਆ ਹੈ ਕਿ ਸੋਨੀਆ ਗਾਂਧੀ ਦੇ ਕੁਝ ਵਿਲੱਖਣ ਦ੍ਰਿਸ਼ਟੀਕੋਣ ਦੇ ਦਮ ਉੱਤੇ ਹੀ ਮਹਾਰਾਸ਼ਟਰ ’ਚ ਸੱਤਾ ਤਬਦੀਲੀ ਹੋ ਸਕੀ ਹੈ।

 

 

ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਦਹਾਕਿਆਂ ਤੱਕ ਨਾਲ ਰਹੀ ਭਾਜਪਾ ਉੱਤੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਨੂੰ ਲੈ ਕੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ CAA ਨਾਲ ਹਿੰਦੂਆਂ ਤੇ ਮੁਸਲਮਾਨਾਂ ’ਚ ਫੁੱਟ ਪੈਦਾ ਕਰ ਕੇ ਸਿਆਸੀ ਲਾਹਾ ਲਿਆ ਜਾ ਰਿਹਾ ਹੈ।

 

 

‘ਸਾਮਨਾ’ ਦੀ ਸੰਪਾਦਕੀ ਵਿੱਚ ਸ਼ਿਵ ਸੈਨਾ ਨੇ ਲਿਖਿਆ ਹੈ ਕਿ ਜੇ ਊਧਵ ਠਾਕਰੇ ਤੇ ਸ਼ਰਦ ਪਵਾਰ ਭਾਜਪਾ ਦੇ ਵਿਰੋਧ ’ਚ ਖੜ੍ਹੇ ਹੋਣ ਦਾ ਸੰਕਲਪ ਲੈ ਲੈਣ, ਤਾਂ ਪੂਰੇ ਦੇਸ਼ ਵਿੱਚ ਉਨ੍ਹਾਂ ਨੂੰ ਭਾਰੀ ਹਮਾਇਤ ਮਿਲੇਗੀ। CAA ਨੂੰ ਲੈ ਕੇ ਦੇਸ਼ ਭਰ ’ਚ ਮਚੇ ਹੰਗਾਮੇ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਗਿਆ ਹੈ ਕਿ ਸਮੁੱਚੇ ਦੇਸ਼ ਵਿੱਚ ਅੱਗ ਲੱਗੀ ਹੋਈ ਹੈ ਪਰ ਫਿਰ ਵੀ ਸਭ ਕੁਝ ਠੀਕ–ਠਾਕ ਹੋਣ ਦੀ ਗੱਲ ਆਖੀ ਜਾ ਰਹੀ ਹੈ।

 

 

ਸ਼ਿਵ ਸੈਨਾ ਨੇ ਭਾਜਪਾ ਨੂੰ ਆਤਮ–ਚਿੰਤਨ ਦੀ ਸਲਾਹ ਵੀ ਦਿੱਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ਼ਿਵ ਸੈਨਾ ਨੇ ਕਾਂਗਰਸ ਤੇ ਐੱਨਸੀਪੀ ਦੀ ਹਮਾਇਤ ਨਾਲ ਸਰਕਾਰ ਤਾਂ ਬਣਾ ਲਈ ਹੈ ਪਰ ਹਾਲੇ ਊਧਵ ਠਾਕਰੇ ਵਜ਼ਾਰਤ ਦਾ ਵਿਸਥਾਰ ਨਹੀਂ ਹੋ ਸਕਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਅਹਿਮ ਵਿਭਾਗਾਂ ਨੂੰ ਲੈ ਕੇ ਇਸ ਗੱਠਜੋੜ ’ਚ ਗਰਾਰੀ ਫਸੀ ਹੋਈ ਹੈ।

 

 

ਸੱਤਾਧਾਰੀ ਗਲਿਆਰਿਆਂ ’ਚ ਇਹ ਆਸ ਪ੍ਰਗਟਾਈ ਜਾ ਰਹੀ ਹੈ ਛੇਤੀ ਹੀ ਸਾਰੇ ਅੜਿੱਕੇ ਦੂਰ ਕਰ ਲਏ ਜਾਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena praises Sonia Gandhi said BJP is dividing Hindus and Muslims