ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ ਵੱਲੋਂ ਸੰਸਦ ਭਵਨ ਸਾਹਮਣੇ ਰੋਸ ਪ੍ਰਦਰਸ਼ਨ, ਸਦਨ ’ਚ ਰੱਖਿਆ ਕੰਮ–ਰੋਕੂ ਮਤਾ

ਸ਼ਿਵ ਸੈਨਾ ਵੱਲੋਂ ਸੰਸਦ ਭਵਨ ਸਾਹਮਣੇ ਰੋਸ ਪ੍ਰਦਰਸ਼ਨ, ਸਦਨ ’ਚ ਰੱਖਿਆ ਕੰਮ–ਰੋਕੂ ਮਤਾ

ਮਹਾਰਾਸ਼ਟਰ ’ਚ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਦਿੱਲੀ ’ਚ ਵੀ ਦਿਸਣ ਲੱਗ ਪਿਆ ਹੈ। ਜੋ ਸ਼ਿਵ ਸੈਨਾ ਪਹਿਲਾਂ ਐੱਨਡੀਏ ਦਾ ਹਿੱਸਾ ਹੋ ਕੇ ਮੋਦੀ ਸਰਕਾਰ ਦਾ ਵਿਰੋਧ ਕਰਦੀ ਸੀ ਪਰ ਹੁਣ ਉਹ ਰਸਮੀ ਤੌਰ ਉੱਤੇ ਵਿਰੋਧੀ ਧਿਰ ਦਾ ਹਿੱਸਾ ਬਣ ਗਈ ਹੈ।

 

 

ਇਸ ਸਥਿਤੀ ਦਾ ਅਸਰ ਅੱਜ ਸੋਮਵਾਰ ਨੂੰ ਦਿਸਿਆ। ਸ਼ਿਵ ਸੈਨਾ ਨੇ ਲੋਕ ਸਭਾ ’ਚ ਕਿਸਾਨਾਂ ਦੇ ਮਸਲਿਆਂ ਉੱਤੇ ਕੰਮ–ਰੋਕੂ ਮਤਾ ਵੀ ਦਿੱਤਾ ਤੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।

 

 

ਕੰਮ–ਰੋਕੂ ਮਤੇ ਤੋਂ ਪਹਿਲਾਂ ਸੋਮਵਾਰ ਨੂੰ ਹੀ ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਰਾਹੀਂ ਕਿਸਾਨਾਂ ਦਾ ਮੁੱਦਾ ਚੁੱਅਕਾ ਸੀ। ਸ਼ਿਵ ਸੈਨਾ ਦੀ ਮੰਗ ਹੈ  ਕਿਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦਾ ਮੁਆਵਜ਼ਾ ਦਿੱਤਾ ਜਾਵੇ; ਜਦ ਕਿ ਇਹ ਰਕਮ ਹਾਲੇ ਸਿਰਫ਼ 8 ਹਜ਼ਾਰ ਰੁਪਏ ਹੈ।

 

 

ਮਹਾਰਾਸ਼ਟਰ ’ਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਪਰ ਹਾਲੇ ਤੱਕ ਸਰਕਾਰ ਨਹੀਂ ਬਣ ਸਕੀ। ਸ਼ਿਵ ਸੈਨਾ ਤੇ ਭਾਜਪਾ ’ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਰੇੜਕਾ ਪਿਆ ਰਿਹਾ। ਜਿਸ ਤੋਂ ਬਾਅਦ ਸ਼ਿਵ ਸੈਨਾ ਨੇ ਐੱਨਡੀਏ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ।

 

 

ਸੰਸਦ ਦੇ ਸੈਸ਼ਨ ਤੋਂ ਪਹਿਲਾਂ ਐੱਨਡੀਏ ਦੀ ਜਿਹੜੀ ਮੀਟਿੰਗ ਹੋਈ ਸੀ, ਉਸ ਵਿੱਚ ਪਾਰਟੀ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ; ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੰਸਦ ’ਚ ਵੀ ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਦੀਆਂ ਸੀਟਾਂ ਵਿੱਚ ਤਬਦੀਲੀ ਕਰ ਦਿੱਤੀ ਸੀ।

 

 

ਸ਼ਿਵ ਸੈਨਾ ਸਰਦ–ਰੁੱਤ ਸੈਸ਼ਨ ਵਿੱਚ ਹੁਣ ਸੱਤਾਧਾਰੀ ਧਿਰ ਨਹੀਂ, ਸਗੋਂ ਵਿਰੋਧੀਆਂ ਵਾਲੀਆਂ ਸੀਟਾਂ ਉੱਤੇ ਵਿਖਾਈ ਦੇਣਗੇ। ਲੋਕ ਸਭਾ ’ਚ ਸ਼ਿਵ ਸੈਲਾ ਦੇ 18 ਅਤੇ ਰਾਜ ਸਭਾ ’ਚ ਕੁੱਲ 3 ਸੰਸਦ ਮੈਂਬਰ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena protests before Parliament and wants to stall work in house