ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸ਼ੁਰੂ ਹੋਵੇਗਾ ਅਯੁੱਧਿਆ 'ਚ ਰਾਮ ਮੰਦਿਰ ਦਾ ਨਿਰਮਾਣ: ਸੰਜੇ ਰਾਊਤ

ਕਿਹਾ, ਨਾ ਹੋਇਆ ਤਾਂ ਦੇਸ਼ ਨਹੀਂ ਕਰੇਗਾ ਸਾਡੇ 'ਤੇ ਭਰੋਸਾ


ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੇ ਪ੍ਰਮੁੱਖ ਸਹਿਯੋਗੀ ਦਲ ਸ਼ਿਵਸੈਨਾ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੁਣ ਸ਼ੁਰੂ ਹੋ ਜਾਵੇਗਾ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਮੰਨਦਾ ਹਾਂ ਕਿ ਰਾਮ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ।

 


 

ਖ਼ਬਰ ਏਜੰਸੀ ਐੱਨ. ਆਈ. ਏ. ਮੁਤਾਬਕ ਸੰਜੇ ਰਾਊਤ ਨੇ ਅੱਗੇ ਕਿਹਾ ਕਿ ਜੇ ਜੇਕਰ ਅਜਿਹਾ ਨਾ ਹੋਇਆ ਤਾਂ ਦੇਸ਼ ਸਾਡੇ ਉੱਤੇ ਭਰੋਸਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਕੋਲ ਲੋਕ ਸਭਾ ਵਿਚ 303 ਸਾਂਸਦ ਅਤੇ ਸ਼ਿਵ ਸੈਨਾ ਕੋਲ 18, ਜਦੋਂ ਕਿ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) 350 ਤੋਂ ਵੱਧ ਸੀਟਾਂ 'ਤੇ ਹੈ। ਮੰਦਰ ਬਣਾਉਣ ਲਈ ਇਸ ਤੋਂ ਹੋਰ ਜ਼ਿਆਦਾ ਕੀ ਚਾਹੀਦਾ ਹੈ।


ਇਸ ਦੇ ਨਾਲ ਹੀ, ਸ਼ਿਵ ਸੈਨਾ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ 'ਤੇ ਆਪਣਾ ਦਾਅਵਾ ਪੇਸ਼ ਕੀਤਾ। ਸੰਜੇ ਰਾਊਤ ਨੇ ਕਿਹਾ ਕਿ ਸਾਡੀ ਇਹ ਮੰਗ ਨਹੀਂ ਹੈ, ਬਲਕਿ ਇਹ ਸਾਡਾ ਅਸਲ ਦਾਅਵਾ ਹੈ ਅਤੇ ਸ਼ਿਵ ਸੈਨਾ ਨੂੰ ਇਹ ਅਹੁਦਾ ਮਿਲਣਾ ਚਾਹੀਦਾ ਹੈ।


ਗੌਰਤਲਬ ਹੈ ਕਿ ਮਹਾਰਾਸ਼ਟਰ 'ਚ ਭਾਜਪਾ ਅਤੇ ਸ਼ਿਵ ਸੈਨਾ ਨੇ ਇੱਕਠਿਆਂ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਅਤੇ 48 ਸੀਟਾਂ 'ਚੋਂ 41 ਸੀਟਾਂ 'ਤੇ ਐਨਡੀਏ ਨੇ ਜਿੱਤ ਪ੍ਰਾਪਤ ਕੀਤੀ। ਮਹਾਰਾਸ਼ਟਰ ਵਿੱਚ ਭਾਜਪਾ 25 ਸੀਟਾਂ ਉੱਤੇ ਲੜੀ ਸੀ ਜਿਨ੍ਹਾਂ ਵਿੱਚੋਂ 23 ਉੱਤੇ ਜੇਤੂ ਰਹੀ ਜਦਕਿ ਸ਼ਿਵ ਸੈਨਾ ਨੇ 23 ਸੀਟਾਂ ਉੱਤੇ ਲੜ ਕੇ 18 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena said that the construction of the Ram temple will now start if not then the country will not trust us