ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ ਦਾ ਭਾਜਪਾ ’ਤੇ ਵਿਅੰਗ–ਪਾਕਿ ’ਚ ਜਿੰਨਾਹ ਸੁਖੀ ਪਰ ਭਾਰਤ ’ਚ ਗਾਂਧੀ ‘ਬਦਨਾਮ’

ਸ਼ਿਵ ਸੈਨਾ ਦਾ ਭਾਜਪਾ ’ਤੇ ਵਿਅੰਗ–ਪਾਕਿ ’ਚ ਜਿੰਨਾਹ ਸੁਖੀ ਪਰ ਭਾਰਤ ’ਚ ਗਾਂਧੀ ‘ਬਦਨਾਮ’

ਸ਼ਿਵ ਸੈਨਾ ਨੇ ਆਪਣੇ ਰੋਜ਼ਾਨਾ ਅਖ਼ਬਾਰ ‘ਸਾਮਨਾ’ ਰਾਹੀਂ ਭਾਰਤੀ ਜਨਤਾ ਪਾਰਟੀ (ਭਾਜਪਾ – BJP) ਅਤੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਉੱਤੇ ਤਾਜ਼ਾ ਸਿਆਸੀ ਹਮਲਾ ਕੀਤਾ ਹੈ।

 

 

‘ਸਾਮਨਾ’ ’ਚ ਲਿਖਿਆ ਗਿਆ ਹੈ – ‘ਗਾਂਧੀ ਜੀ ਅੰਗ੍ਰੇਜ਼ਾਂ ਦੇ ਏਜੰਟ ਸਨ। ਗਾਂਧੀ ਜੀ ਦਾ ਆਜ਼ਾਦੀ ਅੰਦੋਲਨ ਪ੍ਰਾਯੋਜਿਤ ਸੀ, ਅਜਿਹਾ ਭਾਜਪਾ ਦੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਆਖਦੇ ਹਨ। ਅਜਿਹਾ ਜੋ ਕਹਿੰਦੇ ਹਨ, ਉਨ੍ਹਾਂ ਨੂੰ ਪਾਕਿਸਤਾਨ ’ਚ ਵਿਆਪਕ ਅਰਾਜਕਤਾ ਨੂੰ ਵੇਖਣਾ ਚਾਹੀਦਾ ਹੈ। ਪਰ ਫਿਰ ਵੀ ਉੱਥੇ ਬੈਰਿਸਟਰ ਜਿੰਨਾਹ ਸੁਖੀ ਹਨ ਤੇ ਇੱਥੇ ਭਾਰਤ ’ਚ ਗਾਂਧੀ ਬਦਨਾਮ ਹਨ। ਅਜਿਹਾ ਦੌਰ ਚੱਲ ਰਿਹਾ ਹੈ।’

 

 

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ’ਚ ਲਿਖਿਆ ਹੈ ਕਿ – ਇਹ ਲੋਕ ਮਹਾਤਮਾ ਗਾਂਧੀ ਦਾ ਕਤਲ ਹੋਰ ਕਿੰਨੀ ਵਾਰ ਕਰਨ ਵਾਲੇ ਹਨ। ਅਜਿਹੀਆਂ ਗੱਲਾਂ ਹੁਣ ਸਾਨੂੰ ਆਪੇ ਰੋਕਣੀਆਂ ਹੋਣਗੀਆਂ। ਜਿਹੜੇ ਲੋਕ ਗਾਂਧੀ ਜੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ, ਉਨ੍ਹਾਂ ਨੂੰ ਹੁਣ ਇਹ ਮੰਨ ਲੈਣਾ ਹੋਵੇਗਾ ਕਿ ਗਾਂਧੀ ਦੀ ਟੱਕਰ ਦਾ ਆਗੂ ਸਮੁੱਚੇ ਆਜ਼ਾਦੀ ਅੰਦੋਲਨ ਦੌਰਾਨ ਹੋਰ ਕੋਈ ਨਹੀਂ ਹੋਇਆ।
 

 

ਸ਼ਿਵ ਸੈਨਾ ਦਾ ਅੱਗੇ ਕਹਿਣਾ ਹੈ ਕਿ ਮਹਾਤਮਾ ਗਾਂਧੀ ਦਾ ਆਜ਼ਾਦੀ ਅੰਦੋਲਨ ’ਚ ਵੱਡਾ ਯੋਗਦਾਨ ਸੀ। ਇਹ ਪ੍ਰਵਾਨ ਕਰ ਕੇ ਨੱਥੂਰਾਮ ਗੋਡਸੇ ਨੇ ਪਹਿਲਾਂ ਗਾਂਧੀ ਦੇ ਪੈਰ ਛੋਹੇ ਸਨ ਤੇ ਬਾਅਦ ’ਚ ਉਨ੍ਹਾਂ ਉੱਤੇ ਗੋਲ਼ੀਆਂ ਵਰ੍ਹਾਈਆਂ ਸਨ। ਗੋਡਸੇ ਦੇ ਪ੍ਰੇਮੀਆਂ ਨੂੰ ਗਾਂਧੀ ਉੱਤੇ ਅਸੱਭਿਅਕ ਟਿੱਪਣੀ ਕਰਦੇ ਸਮੇਂ ਗੋਡਸੇ ਦੀ ਸੱਭਿਅਤਾ ਵੀ ਪ੍ਰਵਾਨ ਕਰਨੀ ਚਾਹੀਦੀ ਹੈ।

 

 

ਸ਼ਿਵ ਸੈਨਾ ਨੇ ਅੱਗੇ ਕਿਹਾ ਹੈ ਕਿ ਗਾਂਧੀ ਜੀ ਨੂੰ ਸਮਝਣਾ ਹੇਗੜੇ ਵਰਗਿਆਂ ਦੇ ਵੱਸ ਦੀ ਗੱਲ ਨਹੀਂ ਹੈ। ਹਿੰਦੂਤਵ ਦੇ ਵਿਚਾਰ ਨਾਲ ਸਾਰੇ ਸਹਿਮਤ ਹਨ ਪਰ ਤਾਲਿਬਾਨੀ ਪ੍ਰਣਾਲੀ ਵਾਲਾ ਹਿੰਦੂਤਵ ਦੇਸ਼ ਨੂੰ ਅਫ਼ਗ਼ਾਨਿਸਤਾਨ ਬਣਾ ਕੇ ਰੱਖ ਦੇਵੇਗਾ। ਗੋਡਸੇ ਨੂੰ ਸ਼ਰਧਾਂਜਲੀ ਦੇਣ ਲਈ ਗਾਂਧੀ ਜੀ ਨੂੰ ਗਾਲ਼ਾਂ ਕੱਢਣਾ ਜ਼ਰੂਰੀ ਨਹੀਂ ਹੈ। ਗਾਂਧੀ ਜੀ ਦੀ ਤਸਵੀਰ ਉੱਤੇ ਗੋਲ਼ੀਆਂ ਵਰ੍ਹਾ ਕੇ ਗ਼ਲਤ ਤਰੀਕੇ ਦਾ ਆਨੰਦ ਹਾਸਲ ਕਰਨ ਦੀ ਜ਼ਰੂਰਤ ਨਹੀਂ ਹੈ।

 

 

ਸ਼ਿਵ ਸੈਨਾ ਨੇ ‘ਸਾਮਨਾ’ ’ਚ ਇਹ ਵੀ ਲਿਖਿਆ ਹੈ ਕਿ – ਦੇਸ਼ ਦੀ ਵੰਡ ਹੋਈ, ਅਜਿਹਾ ਜਿਨ੍ਹਾਂ ਨੂੰ ਲੱਗਦਾ ਹੈ, ਉਨ੍ਹਾਂ ਨੂੰ ਪਾਰਟੀ ਦੀਆਂ ਮੀਟਿੰਗਾਂ ’ਚ ਮੋਦੀ ਤੇ ਸ਼ਾਹ ਨੂੰ ਕਹਿਣਾ ਚਾਹੀਦਾ ਹੈ ਕਿ ਵੱਖ ਹੋਇਆ ਪਾਕਿਸਤਾਨ ਦੋਬਾਰਾ ਜਿੱਤ ਲੈਣ। ਅਖੰਡ ਹਿੰਦੁਸਤਾਨ ਦਾ ਸੁਫ਼ਨਾ ਸਾਕਾਰ ਕਰਨ ਤੇ ਉਸ ਅਖੰਡ ਹਿੰਦੁਸਤਾਨ ਦੇ ਪ੍ਰਤੀਕ ਵਜੋਂ ਲਾਹੌਰ, ਕਰਾਚੀ, ਇਸਲਾਮਾਬਾਦ ’ਚ ਵੀਰ ਸਾਵਰਕਰ ਦਾ ਇੰਨਾ ਵੱਡਾ ਬੁੱਤ ਸਥਾਪਤ ਕਰਨ ਕਿ ਦੁਨੀਆ ਦੀਆਂ ਅੱਖਾਂ ਚੁੰਧਿਆ ਜਾਣ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena satires upon BJP Jinnah in Pak happy but in India Gandhi is disrespected