ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਭਾਜਪਾ ਦੀ ਹਾਰ PM ਮੋਦੀ ਦੀ ਨਹੀਂ, ਅਮਿਤ ਸ਼ਾਹ ਦੀ ਨਾਕਾਮੀ: ਸ਼ਿਵ ਸੈਨਾ

ਦਿੱਲੀ ’ਚ ਭਾਜਪਾ ਦੀ ਹਾਰ PM ਮੋਦੀ ਦੀ ਨਹੀਂ, ਅਮਿਤ ਸ਼ਾਹ ਦੀ ਨਾਕਾਮੀ: ਸ਼ਿਵ ਸੈਨਾ

ਸ਼ਿਵ ਸੈਨਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਦਰਅਸਲ ਆਪਣੇ ਕੰਮਾਂ ਉੱਤੇ ਧਿਆਨ ਕੇਂਦ੍ਰਿਤ ਕਰ ਕੇ ਆਪਣੀਆਂ ਪ੍ਰਚਾਰ ਮੁਹਿੰਮਾਂ ਚਲਾਈਆਂ; ਇਸੇ ਲਈ ਉਸ ਨੂੰ ਦਿੱਲੀ ਵਿਧਾਨ ਸਭਾ ਦੀ ਚੋਣ ਦੌਰਾਨ ਸ਼ਾਨਦਾਰ ਜਿੱਤ ਮਿਲੀ; ਜਦ ਕਿ ਭਾਜਪਾ ਦੀ ਧਰੁਵੀਕਰਨ ਦੀ ਕੋਸ਼ਿਸ਼ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵੋਟਰਾਂ ਨੂੰ ਰਾਸ ਨਹੀਂ ਆਈ।

 

 

ਸ਼ਿਵ ਸੈਨਾ ਨੇ ਕਿਹਾ ਹੈ ਕਿ ਦਿੱਲੀ ਚੋਣਾਂ ’ਚ ਭਾਜਪਾ ਦੀ ਖ਼ਰਾਬ ਕਾਰਗੁਜ਼ਾਰੀ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਜਾਂ ਭਾਜਪਾ ਦੇ ਨਵੇਂ ਪ੍ਰਧਾਨ ਜੇ.ਪੀ. ਨੱਡਾ ਦੀ ਨਾਕਾਮੀ ਨਹੀਂ ਹੈ, ਸਗੋਂ ਇਹ ਅਮਿਤ ਸ਼ਾਹ ਦੀ ਨਾਕਾਮੀ ਹੈ।

 

 

ਸ਼ਿਵ ਸੈਨਾ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਇਹ ਆਖਦਿਆਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਮੁੱਖ ਮੰਤਰੀਆਂ ਤੇ ਕੇਂਦਰੀ ਆਗੂਆਂ ਸਮੇਤ ਭਾਜਪਾ ਆਗੂਆਂ ਦੀ ਫ਼ੌਜ ਦਾ ਇਕੱਲਿਆਂ ਮੁਕਾਬਲਾ ਕੀਤਾ ਤੇ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਆਪਣੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਸਫ਼ਲਤਾਪੂਰਬਕ ਪੇਸ਼ ਕੀਤਾ।

 

 

ਸ਼ਿਵ ਸੈਨਾ ਨੇ ਆਪਣੇ ਰੋਜ਼ਾਨਾ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ਵਿੱਚ ਅੱਗੇ ਕਿਹਾ ਹੈ ਕਿ ਇਹ ਅਸਾਧਾਰਣ ਹੈ ਕਿਉਂਕਿ ਭਾਰਤ ’ਚ ਚੋਣਾਂ ਆਮ ਤੌਰ ’ਤੇ ਭਾਵਨਾਤਮਕ ਮੁੱਦਿਆਂ ’ਤੇ ਲੜੀਆਂ ਜਾਂਦੀਆਂ ਹਨ।

 

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਨੇ ਆਪਣੀ ਸਹਿਯੋਗੀ ਭਾਜਪਾ ਉੱਤੇ ਵਿਅੰਗ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਅਸਲ ’ਚ ‘ਘਮੰਡ ਅਤੇ ਅਸੀਂ ਜੋ ਵੀ ਕਰੀਏ, ਉਹ ਕਾਨੂੰਨ’ ਵਾਲੇ ਰਵੱਈਏ ਦੀ ਹਾਰ ਨੂੰ ਦਰਸਾਉਂਦੀ ਹੈ।

 

 

ਸੰਪਾਦਕੀ ’ਚ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਚੋਣ ਹਾਰਨਾ ਤੇ ਦੇਸ਼ ਦੀ ਵਿੱਤੀ ਰਾਜਧਾਨੀ ਮਹਾਰਾਸ਼ਟਰ ’ਚ ਸ਼ਿਵ ਸੈਨਾ ਦਾ ਮੁੱਖ ਮੰਤਰੀ ਬਣਨਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ‘ਬਹੁਤ ਦੁਖਦਾਈ’ ਹੋਵੇਗਾ, ਜੋ ਰਾਸ਼ਟਰੀ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਭਾਜਪਾ ਦੀ ਘੱਟੋ–ਘੱਟ ਇੱਕ ਜਿੱਤ ਨੂੰ ਤਰਸ ਰਹੇ ਸਨ।

 

 

ਚੇਤੇ ਰਹੇ ਕਿ ਮੰਗਲਵਾਰ ਨੂੰ ਸ੍ਰੀ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਨੇ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਦੀ ਚੋਣ ’ਚ 62 ਸੀਟਾਂ ਹਾਸਲ ਕੀਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena says BJP s defeat in Delhi not the fault of PM Modi but of Amit Shah