ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਨਾਲ ਲੜਾਈ ਦਾ ਕੋਈ ਸਮਾਂ ਨਹੀਂ ਹੁੰਦਾ : ਸ਼ਿਵ ਸੈਨਾ

ਅੱਤਵਾਦ ਨਾਲ ਲੜਾਈ ਦਾ ਕੋਈ ਸਮਾਂ ਨਹੀਂ ਹੁੰਦਾ : ਸ਼ਿਵ ਸੈਨਾ

ਜੈਸ਼ ਏ ਮੁਹੰਮਦ ਸਰਗਨਾ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਅੱਤਵਾਦੀ ਐਲਾਨਣ ਨੂੰ ਭਾਰਤ ਲਈ ‘ਕੂਟਨੀਤਿਕ ਜਿੱਤ’ ਦੱਸਦੇ ਹੋਏ ਸ਼ਿਵਸੈਨਾ ਨੇ ਇਸ ਕਦਮ ਦੇ ਸਮੇਂ ਉਤੇ ਸਵਾਲ ਚੁੱਕਣ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਆਪਣੇ ਮੁੱਖ ਪੱਤਰ ‘ਸਾਮਨਾ ਦੇ ਸੰਪਾਦਕੀ ਵਿਚ ਪਾਰਟੀ ਨੇ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਦਾ ਕੋਈ ਸਮਾਂ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਅਜਹਰ ਨੂੰ ‘ਵਿਸ਼ਵ ਅੱਤਵਾਦੀ’ ਐਲਾਨ ਦਿੱਤਾ ਸੀ। ਚੀਨ ਨੇ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਸਰਗਨਾ ਨੂੰ ਕਾਲੀ ਸੂਚੀ ਵਿਚ ਪਾਉਣ ਦੇ ਪ੍ਰਸਤਾਵ ਉਤੇ ਆਪਣੀ ਰੋਕ ਹਟਾ ਲਈ।

 

ਸ਼ਿਵ ਸੈਨਾ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦੀ ਫੈਕਟਰੀ ਚਲਾਉਂਦਾ ਹੈ ਅਤੇ ਮਸੂਦ ਅਜਹਰ ਇਸਦਾ ਡਾਇਰੈਕਟਰ ਹੈ। ਉਹ ਭਾਰਤ ਦਾ ਨੰਬਰ ਇਕ ਦੁਸ਼ਮਣ ਹੈ। ਉਹਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦਾ ਸਰਗਨਾ ਹੈ। ਉਹ ਨਾ ਕੇਵਲ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਸਗੋਂ ਮੁੰਬਈ 26/11 ਹਮਲਿਆਂ ਲਈ ਵੀ ਜ਼ਿੰਮੇਵਾਰ ਹੈ।

 

ਉਦੇ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਭਾਰਤ ਦੇ ਟੁਕੜੇ ਕਰਨਾ ਅਜਹਰ ਦਾ ਸੁਪਨਾ ਹੈ। ਇਹ ਸ਼ੈਤਾਨ ਪੁਲਵਾਮਾ ਅੱਤਵਾਦੀ ਹਮਲਿਆਂ ਲਈ ਵੀ ਜ਼ਿੰਮੇਵਾਰ ਹੈ ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਉਸਨੇ ਹਮਲੇ ਦੀ ਜ਼ਿੰਮੇਵਾਰੀ ਲਈ, ਪ੍ਰੰਤੂ ਕਾਂਗਰਸ ਆਗੂਆਂ ਅਤੇ ਮੋਦੀ ਵਿਰੋਧੀਆਂ ਨੇ ਦੋਸ਼ ਲਗਾਇਆ ਕਿ ਇਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਲਾਭ ਲੈਣ ਲਈ ਕੀਤਾ ਗਿਆ ਹੈ।

ਮਸੂਦ ਦੀ ਜਾਇਦਾਦ ਸੀਲ ਕਰਨ, ਯਾਤਰਾ ਉੱਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ

‘ਸਾਮਨਾ’ ਵਿਚ ਕਿਹਾ ਗਿਆ ਕਿ ਇਹ ਮੰਦਭਾਗਾ ਹੈ ਕਿ ਕਾਂਗਰਸ ਨੇ ਪੁੱਛਿਆ ਕਿ ਅਜਹਰ ਨੂੰ ਸੰਯੁਕਤ ਰਾਸ਼ਟਰ ਦੀ ਵਿਸ਼ਵ ਅੱਤਵਾਦੀ ਦੀ ਸੂਚੀ ਵਿਚ ਪਾ ਕੇ ਭਾਰਤ ਨੇ ਕੀ ਪ੍ਰਾਪਤ ਕੀਤਾ। ਸ਼ਿਵ ਸੈਨਾ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਤਾਂ ਇਸ ਹੱਦ ਤੱਕ ਚਲਿਆ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਕਦਮ ਦੇ ਸਮੇਂ ਉਤੇ ਸਵਾਲ ਚੁੱਕਿਆ। ਉਨ੍ਹਾਂ ਦੇ ਮਨ ਵਿਚ ਸ਼ਾਇਦ ਇਹ ਡਰ ਹੋਵੇ ਕਿ ਇਸ ਨਾਲ ਲੋਕ ਸਭਾ ਚੋਣਾਂ ਦੌਰਾਨ ਮੋਦੀ ਨੂੰ ਲਾਭ ਹੋ ਸਕਦਾ ਹੈ। ਪ੍ਰੰਤੂ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਤੋਂ ਸਮੇਂ ਬਾਰੇ ਪੁੱਛਣਾ ਚਾਹੀਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena slams Congress for questioning timing of JeM chief Masood Azhar listing