ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ’ਤੇ ਭੜਕੀ ਸ਼ਿਵ ਸੈਨਾ ਬੋਲੀ – ਧਮਕੀ ਦੇਣਾ ਲੋਕ–ਫ਼ਤਵੇ ਦਾ ਅਪਮਾਨ

BJP ’ਤੇ ਭੜਕੀ ਸ਼ਿਵ ਸੈਨਾ ਬੋਲੀ – ਧਮਕੀ ਦੇਣਾ ਲੋਕ–ਫ਼ਤਵੇ ਦਾ ਅਪਮਾਨ

ਸ਼ਿਵ ਸੈਨਾ ਨੇ ਅੱਜ ਭਾਜਪਾ ਦੇ ਨਾਲ–ਨਾਲ ਪੂਰੇ ਦੇਸ਼ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਰਾਸ਼ਟਰਪਤੀ ਜਾਂ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ‘ਦੇਸ਼ ਲਈ ਖ਼ਤਰਾ’ ਹੈ।

 

 

ਸ਼ਿਵ ਸੈਨਾ ਦਾ ਅਜਿਹਾ ਬਿਆਨ ਇਸ ਲਈ ਆਇਆ ਹੈ ਕਿਉਂਕਿ ਭਾਜਪਾ ਦੇ ਸੀਨੀਅਰ ਆਗੂ ਸੁਧੀਰ ਮੁਨਗੰਟੀਵਾਰ ਨੇ ਕੱਲ੍ਹ ਸ਼ੁੱਕਰਵਾਰ ਨੂੰ ਆਖਿਆ ਸੀ ਕਿ ਜੇ ਮਹਾਰਾਸ਼ਟਰ ’ਚ 7 ਨਵੰਬਰ ਤੱਕ ਸਰਕਾਰ ਨਹੀਂ ਬਣਦੀ, ਤਾਂ ਅਜਿਹੀ ਹਾਲਤ ਵਿੱਚ ਸੂਬੇ ’ਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ।

 

 

ਭਾਜਪਾ ਆਗੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਸੂਬੇ ਦੇ ਸਿਆਸੀ ਸੰਕਟ ’ਚ ਰਾਸ਼ਟਰਪਤੀ ਨੂੰ ਘਸੀਟਣਾ ਬਿਲਕੁਲ ਗ਼ੈਰ–ਵਾਜਬ ਤੇ ਗ਼ਲਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇਸ਼ ਦੇ ਸੰਵਿਧਾਨਕ ਮੁਖੀ ਹਨ… ਉਹ ਕਿਸੇ ਦੀ ਜੇਬ ਵਿੱਚ ਨਹੀਂ ਹਨ। ਇਸ ਤਰ੍ਹਾਂ ਦੀ ਧਮਕੀ ਦੇਣਾ ਲੋਕਾਂ ਦੇ ਫ਼ਤਵੇ ਦਾ ਅਪਮਾਨ ਹੈ।

 

 

ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਮਰਾਠੀ ਵਿਅਕਤੀ ਮੁਨਗੰਟੀਵਾਰ ਦੇ ਬਿਆਨ ਨਾਲ ਸਹਿਮਤ ਹੈ ਤੇ ਨਾ ਹੀ ਸ਼ਿਵ ਸੈਨਾ ਨੂੰ ਅਜਿਹੀਆਂ ਧਮਕੀਆਂ ਨਾਲ ਰੋਕਿਆ ਜਾ ਸਕਦਾ ਹੈ।

 

 

ਉਨ੍ਹਾਂ ਦੋਹਰਾਇਆ ਕਿ ਸ਼ਿਵ ਸੈਨਾ ਆਪਣੇ ਗੱਠਜੋੜ ਦੀਆਂ ਪ੍ਰਤੀਬੱਧਤਾਵਾਂ ਦਾ ਸਤਿਕਾਰ ਭਾਜਪਾ ਨਾਲ ਆਖ਼ਰੀ ਛਿਣ ਤੱਕ ਕਰੇਗੀ ਪਰ ਇਸ ਤੋਂ ਬਾਅਦ ‘ਰੁਕੋ ਤੇ ਵੇਖੋ’ ਦੀ ਨੀਤੀ ਨਹੀਂ ਅਪਣਾਈ ਜਾਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena targets BJP by saying that to threat is disrespect to the Public verdict