ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਮੰਨੇ ਡਾ. ਮਨਮੋਹਨ ਸਿੰਘ ਦੀ ਸਲਾਹ : ਸ਼ਿਵ ਸੈਨਾ

ਮੋਦੀ ਸਰਕਾਰ ਮੰਨੇ ਡਾ. ਮਨਮੋਹਨ ਸਿੰਘ ਦੀ ਸਲਾਹ : ਸ਼ਿਵ ਸੈਨਾ

ਭਾਰਤੀ ਜਨਤਾ ਪਾਰਟੀ ਦੀ ਸਹਿਯੋਗ ਸ਼ਿਵਸੈਨਾ ਨੇ ਮੌਜੂਦਾ ਆਰਥਿਕ ਮੰਦੀ ਉਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਹਾਲ ਹੀ ਵਿਚ ਕਿਹਾ ਸੀ ਕਿ ਮੋਦੀ ਸਰਕਾਰ ਦੇ ਮਿਸਮੈਨੇਜਮੈਂਟ ਕਾਰਨ ਹੀ ਅਰਥਵਿਵਸਥਾ ਦੀ ਸਥਿਤੀ ਖਰਾਬ ਹੈ। ਸ਼ਿਵ ਸੈਨਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਮਨਮੋਹਨ ਸਿੰਘ ਦੀ ਗੱਲ ਸੁਣਨਾ ਦੇਸ਼ ਹਿੱਤ ਵਿਚ ਹੈ।

 

ਸ਼ਿਵ ਸੈਨਾਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਦਾ ਸਮਰਥਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਕੇਂਦਰ ਸਰਕਾਰ ਨੇ ਅਰਥ ਵਿਵਸਥਾ ਉਤੇ ਮਨਮੋਹਨ ਸਿੰਘ ਦੀ ਆਲੋਚਨਾ ਨੂੰ ਖਾਰਜ ਕਰ ਦਿੱਤਾ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਵਿਚ ਇਕ ਸੰਪਦਕੀ ਵਿਚ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਚੇਤਾਵਨੀ ਉਤੇ ਧਿਆਨ ਦੇਣ ਅਤੇ ਇਸ ਮੁੱਦੇ ਉਤੇ ਰਾਜਨੀਤੀ ਨਾ ਕਰਨ ਲਈ ਕਿਹਾ ਹੈ।

 

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਰਥ ਵਿਵਸਥਾ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਅੱਜ ਅਰਥ ਵਿਵਸਥਾ ਦੀ ਹਾਲਤ ਬਹੁਤ ਚਿੰਤਾਜਨਕ ਹੈ। ਪਿਛਲੀ ਤਿਮਾਹੀ ਵਿਚ ਵਿਕਾਸ ਦਰ 5 ਫੀਸਦੀ ਇਹ ਦੱਸਦੀ ਹੈ ਕਿ ਅਰਥ ਵਿਵਸਥਾ ਵਿਚ ਸਲੋਡਾਊਨ ਚਲ ਰਿਹਾ ਹੈ। ਭਾਰਤ ਵਿਚ ਬਹੁਤ ਤੇਜ ਗਤੀ ਨਾਲ ਵਧਣ ਦੀ ਸਮਰਥਾ ਹੈ, ਪ੍ਰੰਤੂ ਮੋਦੀ ਸਰਕਾਰ ਦੇ ਮਾੜੇ ਪ੍ਰਬੰਧ ਕਾਰਨ ਮੰਦੀ ਦਾ ਨਤੀਜਾ ਹੈ।

 

ਸਾਮਨਾ ਦੇ ਸੰਪਦਕੀ ਵਿਚ ਕਿਹਾ ਗਿਆ ਹੈ ਕਿ ਅਰਥ ਵਿਵਸਥਾ ਸੁਸਤ ਹੈ। ਕਸ਼ਮੀਰ ਅਤੇ ਆਰਥਿਕ ਮੰਦੀ ਦੋ ਅਲੱਗ–ਅਲੱਗ ਮੁੱਦੇ ਹਨ। ਮਨਮੋਹਨ ਸਿੰਘ ਵਰਗੇ ਵਿਦਵਾਨ ਵਿਅਕਤੀ ਨੂੰ ਆਰਥਿਕ ਮੰਦੀ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਅਰਥ ਵਿਵਸਥਾ ਨੂੰ ਸੁਧਾਰਨ ਲਈ ਮਾਹਿਰਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ। ਮਨਮੋਹਨ ਸਿੰਘ ਦੀ ਸਲਾਹ ਦਾ ਸੁਣਨਾ ਰਾਸ਼ਟਰੀ ਹਿੱਤ ਦਾ ਮਸਲਾ ਹੈ।

 

ਅੱਗੇ ਸ਼ਿਵ ਸੈਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਕੋਲ ਅਰਥ ਵਿਵਸਥਾ ਬਾਰੇ ਬੋਲਣ ਦਾ ‘ਅਧਿਕਾਰ’ ਹੈ ਕਿਉਂਕਿ ਉਹ 35 ਸਾਲਾ ਤੋਂ ਭਾਰਤੀ ਵਿੱਤ ਮੰਤਰੀ ਅਤੇ ਅਰਥ ਵਿਵਸਥਾ ਨਾਲ ਜੁੜੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena tells Centre Listen to Manmohan Singh advice on economy