ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਤੇ NRC ਵਿਰੋਧੀ ਜਮਾਤ–ਏ–ਇਸਲਾਮੀ ਦੇ ਸਮਾਰੋਹ ’ਚ ਸ਼ਾਮਲ ਹੋਵੇਗੀ ਸ਼ਿਵ ਸੈਨਾ

CAA ਤੇ NRC ਵਿਰੋਧੀ ਜਮਾਤ–ਏ–ਇਸਲਾਮੀ ਦੇ ਸਮਾਰੋਹ ’ਚ ਸ਼ਾਮਲ ਹੋਵੇਗੀ ਸ਼ਿਵ ਸੈਨਾ

ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਵਿਰੁੱਧ ਮੁਸਲਿਮ ਸੰਗਠਨਾਂ ਦਾ ਪ੍ਰਦਰਸ਼ਨ ਦੇਸ਼ ਭਰ ’ਚ ਲਗਾਤਾਰ ਜਾਰੀ ਹੈ। ਇਸ ਲੜੀ ਵਿੱਚ ਜਮਾਤ–ਏ–ਇਸਲਾਮੀ ਮੁੰਬਈ ਵਿੱਚ CAA ਅਤੇ NRC ਵਿਰੁੱਧ ਭਲਕੇ ਸਨਿੱਚਰਵਾਰ ਨੂੰ ਇੱਕ ਪ੍ਰੋਗਰਾਮ ਕਰਨ ਜਾ ਰਹੀ ਹੈ; ਜਿਸ ਵਿੱਚ ਸ਼ਿਵ ਸੈਨਾ ਆਗੂ ਤੇ ਸੰਸਦ ਮੈਂਬਰ ਸ੍ਰੀ ਸੰਜੇ ਰਾਉਤ ਵੀ ਸ਼ਾਮਲ ਹੋਣਗੇ।

 

 

ਜਮਾਤ–ਏ–ਇਸਲਾਮੀ ਹਿੰਦ ਮੁੰਬਈ, ਮਰਾਠੀ ਪੱਤਰਕਾਰ ਐਸੋਸੀਏਸ਼ਨ ਤੇ ਐਸੋਸੀਏਸ਼ਨ ਆੱਫ਼ ਪ੍ਰੋਟੈਕਸ਼ਨ ਆੱਫ਼ ਸਿਵਲ ਰਾਈਟਸ ਮਿਲ ਕੇ ਇਹ ਪ੍ਰੋਗਰਾਮ ਕਰ ਰਹੇ ਹਨ।

 

 

ਜਮਾਤ–ਏ–ਇਸਲਾਮੀ ਹਿੰਦ ਦੀ ਮੁੰਬਈ ਇਕਾਈ ਦੇ ਮੁਖੀ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਦੇ ਸੰਪਾਦਕ ਤੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ CAA ਅਤੇ NRC ਵਿਰੁੱਧ ਹੋਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ।

 

 

ਸੰਜੇ ਰਾਉਤ ਤੋਂ ਇਲਾਵਾ ਬੌਂਬੇ ਹਾਈ ਕੋਰਟ ਦੇ ਸਾਬਕਾ ਜਸਟਿਸ ਬੀਜੀ ਕੋਲਸੇ ਪਾਟਿਲ, ਸੀਨੀਅਰ ਵਕੀਲ ਮਿਹੀਰ ਦੇਸਾਈ ਤੇ ਸੀਨੀਅਰ ਵਕੀਲ ਯੂਸਫ਼ ਮੁਛੱਲਾ ਵੀ CAA ਅਤੇ NRC ਵਿਰੁੱਧ ਹੋਣ ਵਾਲੀ ਚਰਚਾ ਵਿੱਚ ਆਪਣਾ ਪੱਖ ਰੱਖਣਗੇ।

 

 

CAA ਅਤੇ NRC ਦੇ ਮੁੱਦੇ ਉੱਤੇ ਜਮਾਤ–ਏ–ਇਸਲਾਮੀ ਹਿੰਦ, ਮੁੰਬਈ, ਮਰਾਠੀ ਪੱਤਰਕਾਰ ਸੰਘ ਤੇ ਐਸੋਸੀਏਸ਼ਨ ਆੱਫ਼ ਪ੍ਰੋਟੈਕਸ਼ਨ ਆੱਫ਼ ਸਿਵਲ ਰਾਈਟਸ ਦਾ ਸਾਂਝਾ ਪ੍ਰੋਗਰਾਮ ਮੁੰਬਈ ਵੀਟੀ ਸਟੇਸ਼ਨ ਨੇੜੇ ਪੱਤਰਕਾਰ ਭਵਨ ’ਚ ਸਨਿੱਚਰਵਾਰ ਸ਼ਾਮੀਂ ਰੱਖਿਆ ਗਿਆ ਹੈ।

 

 

ਇੱਥੇ ਸ੍ਰੀ ਸੰਜੇ ਰਾਉਤ ਕੀ ਆਖਦੇ ਹਨ, ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena to participate in Jamaat e Islami s Anti CAA and NRC Programme