ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵਰਾਜ ਸਿੰਘ ਚੌਹਾਨ ਦਾ ਨਵਾਂ ਨਾਅਰਾ - "ਸਵਾਗਤ ਹੈ ਮਹਾਰਾਜ, ਨਾਲ ਹੈ ਸ਼ਿਵਰਾਜ"

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਜੋਤੀਰਾਦਿੱਤਿਆ ਸਿੰਧੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਇੱਕ ਨਵਾਂ ਨਾਅਰਾ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, "ਸਵਾਗਤ ਹੈ ਮਹਾਰਾਜ, ਨਾਲ ਹੈ ਸ਼ਿਵਰਾਜ।" ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਿੰਧੀਆ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਪ੍ਰਸਿੱਧ ਕਾਂਗਰਸੀ ਨੇਤਾ ਸਨ।
 

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਆਪਣੇ ਚੋਣ ਪ੍ਰਚਾਰ ਮੁਹਿੰਮ ਵਿੱਚ ਨਾਅਰਾ ਦਿੱਤਾ ਸੀ, ‘ਮਾਫ਼ ਕਰੋ ਮਹਾਰਾਜ, ਸਾਡੇ ਨੇਤਾ ਸ਼ਿਵਰਾਜ’। ਸਿੰਧੀਆ ਨੂੰ ਸੂਬੇ 'ਚ ਉਨ੍ਹਾਂ ਦੇ ਸਮਰਥਕ 'ਮਹਾਰਾਜ' ਕਹਿੰਦੇ ਹਨ।
 

 

ਸਿੰਧੀਆ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਸ਼ਿਵਰਾਜ ਨੇ ਕਿਹਾ, "ਜੇ ਕਾਂਗਰਸ ਦੇ ਨੇਤਾਵਾਂ ਵਿੱਚੋਂ ਕੋਈ ਸਭ ਤੋਂ ਮਸ਼ਹੂਰ ਸੀ ਤਾਂ ਉਹ ਮਹਾਰਾਜ ਹੀ ਸਨ। ਇਸ ਲਈ ਅਸੀਂ 'ਮਾਫ ਕਰੋ ਮਹਾਰਾਜ...' ਦੀ ਵਰਤੋਂ ਕੀਤੀ। ਪਰ ਹੁਣ ਮਹਾਰਾਜ ਅਤੇ ਸ਼ਿਵਰਾਜ ਭਾਜਪਾ 'ਚ ਇਕੱਠੇ ਹਨ।"
 

ਦਿੱਲੀ ਵਿੱਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੀ ਮੌਜੂਦਗੀ ਵਿੱਚ ਸਿੰਧੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਨੂੰ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਨੇ ਸਹੀ ਠਹਿਰਾਇਆ। ਉਨ੍ਹਾਂ ਕਿਹਾ ਕਿ ਸਿੰਧੀਆ ਦੀ ਕਾਂਗਰਸ ਪ੍ਰਤੀ ਨਾਰਾਜ਼ਗੀ ਜਾਇਜ਼ ਹੈ।
 

ਉਨ੍ਹਾਂ ਇਹ ਵੀ ਕਿਹਾ, "ਇਹ ਭਾਜਪਾ ਅਤੇ ਮੇਰੇ ਲਈ  ਨਿੱਜੀ ਤੌਰ 'ਤੇ ਖੁਸ਼ੀ ਦਾ ਦਿਨ ਹੈ। ਅੱਜ ਮੈਨੂੰ ਰਾਜਮਾਤਾ ਸਿੰਧੀਆ ਦੀ ਯਾਦ ਆ ਰਹੀ ਹੈ। ਉਨ੍ਹਾਂ ਦੇ ਪੋਤੇ ਜੋਤੀਰਾਦਿੱਤਿਆ ਸਿੰਧੀਆ ਭਾਜਪਾ ਪਰਿਵਾਰ ਦੇ ਮੈਂਬਰ ਬਣ ਗਏ ਹਨ। ਪੂਰਾ ਪਰਿਵਾਰ ਭਾਜਪਾ ਦੇ ਨਾਲ ਹੈ। ਉਨ੍ਹਾਂ ਦੀ ਇਕ ਪਰੰਪਰਾ ਹੈ ਜਿੱਥੇ ਰਾਜਨੀਤੀ ਲੋਕਾਂ ਦੀ ਸੇਵਾ ਕਰਨ ਦਾ ਮਾਧਿਅਮ ਹੈ।"
 

ਇਕ ਹੋਰ ਭਾਜਪਾ ਨੇਤਾ ਨਰੋਤਮ ਮਿਸ਼ਰਾ ਨੇ ਸਿੰਧੀਆ ਨੂੰ ਮੱਧ ਪ੍ਰਦੇਸ਼ ਕਾਂਗਰਸ ਦੀ ਰੀੜ ਦੀ ਹੱਡੀ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਸੂਬਾ ਕਾਂਗਰਸ ਵਿੱਚ ਕੁਝ ਵੀ ਨਹੀਂ ਬਚਿਆ ਹੈ। ਉਨ੍ਹਾਂ ਨੂੰ ਹੁਣ 15-20 ਸਾਲਾਂ ਲਈ ਇੱਕ ਵਾਰ ਫਿਰ ਆਰਾਮ ਕਰਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shivraj singh chauhan gives slogan swagat hai mahraj sath hai shivraj