ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਥਾਣਿਆਂ ’ਚ SHO ਦੀ ਤਾਇਨਾਤੀ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇ’

ਐਤਵਾਰ ਨੂੰ ਬਲਰਾਮਪੁਰ ਚ ਕਾਨੂੰਨ ਵਿਵਸਥਾ ਦੀ ਸਮੀਖਿਆ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਥਾਣਿਆਂ ਚ ਐਸਐਚਓ ਦੀ ਤਾਇਨਾਤੀ ਮੈਰਿਟ ਆਧਾਰ ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡਾਇਲ 100 ਦਾ ਮੋੜਵੇਂ ਜਵਾਬ ਦਾ ਸਮਾਂ ਹੋਰ ਘੱਟ ਕੀਤਾ ਜਾਵੇ।

 

ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਬਲਰਾਮਪੁਰ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੰਡਲ ਅਤੇ ਜਿ਼ਲ੍ਹਾਂ ਪੱਧਰੀ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਵਿਕਾਸ ਕਾਰਜਾਂ ਅਤੇ ਕਾਨੂੰਨ ਵਿਵਸਥਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਸੜਕਾਂ ਦੀ ਹਾਲਤ ਛੇਤੀ ਤੋਂ ਛੇਤੀ ਸੁਧਾਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਸੜਕਾਂ ਨੂੰ ਖੱਡਾ ਮੁਕਤ ਕਰਨ ਲਈ ਪੀਡਬਲਿਊ ਨੂੰ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਚਕਬੰਦੀ ਮਾਮਲਿਆਂ ਦੀ ਹੌਲੀ ਕਾਰਵਾਈ ਹੋਣ ਕਾਰਨ ਦੁੱਖ ਪ੍ਰਗਟਾਇਆ।

 

ਮੁੱਖ ਮੰਤਰੀ ਨੇ ਜਿ਼ਲ੍ਹੇ ਦੇ ਮੈਮੋਰੀਅਲ ਇਲਾਜ ਕੇਂਦਰ ਦਾ ਅਚਨਚੇਤ ਨਿਰੀਖਣ ਵੀ ਕੀਤਾ। ਉੱਥੇ ਗੰਦਗੀ ਦੇ ਢੇਰ ਦੇਖ ਕੇ ਉਨ੍ਹਾਂ ਨੇ ਸੀਐਮਐਸ ਨੂੰ ਚੰਗਾ ਝਾੜਿਆ। ਯੋਗੀ ਨੇ ਵਾਰਡਾਂ ਦਾ ਨਿਰੀਖਣ ਕਰਦਿਆਂ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਹਸਪਤਾਲ ਚ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਲਈ। ਮੁੱਖ ਮੰਤਰੀ ਨੇ ਹਸਪਤਾਲਾਂ ਚ ਜਲਦ ਹੀ ਲੋੜੀਂਦੇ ਡਾਕਟਰਾਂ ਦੀ ਤਾਇਨਾਤੀ ਕਰਨ ਦਾ ਵੀ ਭਰੋਸਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SHO should be posted on merit basis in police stations