ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਮਸਜਿਦ ਲਈ 5 ਏਕੜ ਸਰਕਾਰੀ ਜ਼ਮੀਨ ਲੈਣੀ ਹੈ ਜਾਂ ਨਹੀਂ, ਸੁੰਨੀ ਬੋਰਡ ਦਾ ਫ਼ੈਸਲਾ ਭਲਕੇ

ਨਵੀਂ ਮਸਜਿਦ ਲਈ 5 ਏਕੜ ਸਰਕਾਰੀ ਜ਼ਮੀਨ ਲੈਣੀ ਹੈ ਜਾਂ ਨਹੀਂ, ਸੁੰਨੀ ਬੋਰਡ ਦਾ ਫ਼ੈਸਲਾ ਭਲਕੇ

ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਬੀਤੀ 9 ਨਵੰਬਰ ਨੂੰ ਦਿੱਤੇ ਫ਼ੈਸਲੇ ਉੱਤੇ ਵਿਚਾਰ ਕਰਨ ਲਈ ਮੰਗਲਵਾਰ 26 ਨਵੰਬਰ ਨੂੰ ਲਖਨਊ ’ਚ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਦੀ ਅਹਿਮ ਮੀਟਿੰਗ ਹੋਵੇਗੀ। ਲਖਨਊ ਦੇ ਮਾਲ ਐਵੇਨਿਊ ਸਥਿਤ ਬੋਰਡ ਦਫ਼ਤਰ ਵਿੱਚ ਭਲਕੇ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫ਼ੈਸਲੇ ’ਚ ਯੂਪੀ ਸੁੰਨੀ ਵਕਫ਼ ਬੋਰਡ ਦੇ ਬਾਬਰੀ ਮਸਜਿਦ ਨਾਲ ਜੁੜੇ ਮੁਕੱਦਮੇ ਉੱਤੇ ਗ਼ੌਰ ਕੀਤਾ ਜਾਵੇਗਾ।

 

 

ਬੋਰਡ ਦੇ ਚੇਅਰਮੈਨ ਜ਼ਫ਼ਰ ਫ਼ਾਰੂਕੀ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੀਟਿੰਗ ਵਿੱਚ ਅਸੀਂ ਇਹ ਫ਼ੈਸਲਾ ਲਵਾਂਗੇ ਕਿ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਵਿੱਚ ਬੋਰਡ ਨੇ ਕੀ ਕਰਨਾ ਹੈ? ਸੁਪਰੀਮ ਕੋਰਟ ਨੇ ਅਯੁੱਧਿਆ ਦੇ ਵਿਵਾਦਗ੍ਰਸਤ ਸਥਾਨ ਉੱਤੇ ਯੂਪੀ ਸੁੰਨੀ ਵਕਫ਼ ਬੋਰਡ ਦੇ ਦਾਅਵੇ ਨੂੰ ਰੱਦ ਕਰਦਿਆਂ ਉਸ ਨੂੰ ਅਯੁੱਧਿਆ ’ਚ ਹੀ ਕਿਸੇ ਹੋਰ ਥਾਂ ਉੱਤੇ ਪੰਜ ਏਕੜ ਜ਼ਮੀਨ ਮਸਜਿਦ ਬਣਾਉਣ ਲਈ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ।

 

 

ਆਪਣੀ ਮੀਟਿੰਗ ਵਿੱਚ ਸੁੰਨੀ ਵਕਫ਼ ਬੋਰਡ ਇਹ ਫ਼ੈਸਲਾ ਕਰੇਗਾ ਕਿ 5 ਏਕੜ ਜ਼ਮੀਨ ਉਸ ਨੂੰ ਕਬੂਲ ਹੈ ਜਾਂ ਨਹੀਂ। ਜੇ ਕਬੂਲ ਹੈ, ਤਾਂ ਉਸ ਜ਼ਮੀਨ ਉੱਤੇ ਮਸਜਿਦ ਤੋਂ ਇਲਾਵਾ ਹੋਰ ਕੀ–ਕੀ ਨਿਰਮਾਣ ਹੋਵੇਗਾ।

 

 

ਫ਼ਾਰੂਕੀ ਨੇ ਦੱਸਿਆ ਕਿ ਕਿਉਂਕਿ ਕਾਨੂੰਨ ਦੇ ਮਾਹਿਰਾਂ ਦੇ ਕੋਟੇ ਰਾਹੀਂ ਬੋਰਡ ’ਚ ਸ਼ਾਮਲ ਦੋ ਮੈਂਬਰਾਂ ਨੇ ਮੀਟਿੰਗ ਵਿੱਚ ਆਉਣ ਦੀ ਇੱਛਾ ਪ੍ਰਗਟਾਈ ਹੈ। ਇਸ ਲਈ ਹੁਣ ਬੋਰਡ ਦੀ ਮੀਟਿੰਗ ਵਿੱਚ ਕੁੱਲ 8 ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਵਿੱਚ ਚੇਅਰਮੈਨ ਜ਼ਫ਼ਰ ਫ਼ਾਰੂਕੀ ਸੀਤਾਪੁਰ ਤੋਂ ਹਨ। ਉਨ੍ਹਾਂ ਤੋਂ ਇਲਾਵਾ ਗੋਰਖਪੁਰ ਤੋਂ ਅਦਨਾਨ ਫ਼ਾਰੂਕਸ਼ਰ, ਸੁਲਤਾਨਪੁਰ ਤੋਂ ਅਬਰਾਰ ਅਹਿਮਦ, ਲਖਨਊ ਤੋਂ ਮੁਹੰਮਦ ਜੁਨੈਦ ਸਿੱਦੀਕੀ, ਲਖਨਊ ਤੋਂ ਹੀ ਸਈਅਦ ਅਹਿਮਦ ਅਲੀ, ਮੁਹੰਮਦ ਜੁਨੈਦ, ਅਲਾਹਾਬਾਦ ਤੋਂ ਵਕੀਲ ਕੋਟੇ ਦੇ ਇਮਰਾਨ ਮਾਬੂਦ ਖ਼ਾਨ ਅਤੇ ਲਖਨਊ ਤੋਂ ਅਬਦੁਲ ਰਜ਼ਾਕ ਖ਼ਾਨ ਸ਼ਾਮਲ ਹੋਣਗੇ।

 

 

ਚੇਅਰਮੈਨ ਨੇ ਦੱਸਿਆ ਕਿ ਬੋਰਡ ਦੀ ਇਸ ਮੀਟਿੰਗ ’ਚ ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਉੱਤੇ ਵਿਚਾਰ ਕਰਨ ਤੋਂ ਇਲਾਵਾ ਵਕਫ਼ ਬੋਰਡ ਦੀਆਂ ਜਾਇਦਾਦਾਂ ਨਾਲ ਜੁੜੇ ਮੁਕੱਦਮਿਆਂ ਦੀ ਸੁਣਵਾਈ ਦੇ ਮਾਮਲੇ ਵੀ ਨਿਬੇੜੇ ਜਾਣਗੇ। ਇਹ ਮੀਟਿੰਗ ਪਹਿਲਾਂ 13 ਨਵੰਬਰ ਨੂੰ ਸੱਦੀ ਗਈ ਸੀ ਤੇ ਉਸੇ ਹਿਸਾਬ ਨਾਲ ਮੀਟਿੰਗ ਦਾ ਏਜੰਡਾ ਵੀ ਤੈਅ ਕੀਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Should five Acre Govt land to be accepted or not Sunni Board to decide on 26th November