ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੌਰੀ ਲੰਕੇਸ਼ ਕਤਲ: ਪੁਲਿਸ ਨੇ ਸ਼੍ਰੀਰਾਮ ਸੇਨਾ ਦੇ ਜਿਲ੍ਹਾਂ ਪ੍ਰਧਾਨ ਨੂੰ ਪੁੱਛਗਿੱਛ ਲਈ ਭੇਜਿਆ ਸਮਨ

ਗੌਰੀ ਲੰਕੇਸ਼

ਪੱਤਰਕਾਰ ਅਤੇ ਸੋਸ਼ਲ ਵਰਕਰ ਗੌਰੀ ਲੰਕੇਸ਼ ਕਤਲ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ੍ਰੀਰਾਮ ਸੈਨਾ ਦੇ ਵਿਜੈਪੁਰਾ ਜਿਲ੍ਹਾ ਪ੍ਰਧਾਨ ਰਾਕੇਸ਼ ਮਥ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ.
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਮੈਥ ਦੀ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਗੌਰੀ ਦੀ ਹੱਤਿਆ ਦੇ ਸ਼ੱਕੀ ਪਰਸ਼ੂਰਾਮ ਵਾਘਮਰੇ ਇਸੇ ਹਿੰਦੂ ਸੰਗਠਨ ਦੇ ਸਰਗਰਮ ਮੈਂਬਰ ਹਨ. ਐਸਆਈਟੀ ਚ ਸ਼ਾਮਲ ਅਧਿਕਾਰੀ ਨੇ ਕਿਹਾ ਕਿ ਉਹ ਇਹ ਜਾਣਨਾ ਚਾਹੁੰਦੇ ਹਨ ਕਿ  ਗੌਰੀ ਦੀ ਬੇਰਹਿਮੀ ਨਾਲ ਹੱਤਿਆ ਕਰਨ 'ਚ ਰਾਕੇਸ਼ ਮਥ  ਦਾ ਤਾਂ ਕੋਈ ਹੱਥ ਨਹੀਂ ਹੈ ਜਾਂ ਉਸਨੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਵਾਘਮਰੇ ਦਾ ਬ੍ਰੇਨਵਾਸ਼ ਕੀਤਾ ਹੋਵੇ.


ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਸਿੰਦਗੀ ਸ਼ਹਿਰ ਦੇ ਤਹਿਸੀਲਦਾਰ ਦਫਤਰ 'ਚ ਜਨਵਰੀ 2012 ਨੂੰ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ ਸੀ. ਮੈਥ ਅਤੇ ਵਾਘਮਰੇ ਕਥਿਤ ਤੌਰ 'ਤੇ ਇਸ 'ਚ ਸ਼ਾਮਲ ਸਨ. ਐੱਸਆਈਟੀ ਦਾ ਮੰਨਣਾ ਹੈ ਕਿ ਕਰਨਾਟਕ ਅਤੇ ਕਰਨਾਟਕ ਦੇ ਕੁਝ ਤੱਟਵਰਤੀ ਖੇਤਰਾਂ 'ਚ ਮਥ ਦਾ ਮਜ਼ਬੂਤ ​​ਅਧਾਰ ਹੈ. ਇੱਕ ਅਫਸਰ ਨੇ ਕਿਹਾ," ਅਸੀਂ ਰਾਕੇਸ਼ ਮਥ ਨੂੰ ਸੰਮਨ ਭੇਜੇ ਹਨ,ਪਰ ਉਹ ਹੁਣ ਤਕ ਨਹੀਂ ਆਏ."

 

ਪਿਛਲੇ ਸਾਲ 5 ਸਤੰਬਰ ਨੂੰ  ਗੌਰੀ ਲਾਂਕੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ.

 

ਮੁਤਾਲਿਕ ਨੇ ਆਪਣੇ ਆਪ ਨੂੰ ਵੱਖ ਕਰ ਲਿਆ

 

ਸ਼੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਤਾਲਿਕ ਨੇ ਖੁਦ ਅਤੇ ਆਪਣੇ ਸੰਗਠਨ ਨੂੰ ਵਾਘਮਾਰੇ ਤੇ ਗੌਰੀ ਦੇ ਕਤਲ ਤੋਂ ਵੱਖ ਕਰ ਲਿਆ ਹੈ. ਮੁਤਾਲਿਕ ਨੇ ਕਿਹਾ, "ਸ਼੍ਰੀ ਰਾਮ ਸੈਨਾ ਅਤੇ ਵਾਘਮਾਰੇ ਵਿਚਕਾਰ ਕੋਈ ਸੰਬੰਧ ਨਹੀਂ ਹੈ. ਉਹ ਨਾ ਤਾਂ ਸਾਡਾ ਮੈਂਬਰ ਹੈ ਅਤੇ ਨਾ ਹੀ ਸਾਡਾ ਕਾਰਜਕਰਤਾ."

 

ਉਨ੍ਹਾਂ ਨੇ ਕਿਹਾ ਕਿ ਜਦੋਂ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਇਹ ਕਿਹਾ ਗਿਆ ਸੀ ਕਿ ਵਾਘਮਾਰੇ ਰਾਮ ਸੇਨਾ ਦਾ ਮੈਂਬਰ ਹੈ. ਵਾਘਮਾਰੇ ਸਾਡੇ ਸੰਗਠਨ ਦਾ ਮੈਂਬਰ ਨਹੀਂ ਉਹ ਆਰਐੱਸਐੱਸ ਦਾ ਮੈਂਬਰ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shri Ram sena district chief sent for summon in Gauri Lankesh murder case