ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਪਾਸਪੋਰਟ ’ਤੇ ਕਮਲ ਦਾ ਨਿਸ਼ਾਨ, ਵਿਰੋਧੀ ਧਿਰ ਵੱਲੋਂ ਹੰਗਾਮਾ

ਭਾਰਤੀ ਪਾਸਪੋਰਟ ’ਤੇ ਕਮਲ ਦਾ ਨਿਸ਼ਾਨ, ਵਿਰੋਧੀ ਧਿਰ ਵੱਲੋਂ ਹੰਗਾਮਾ। ਫ਼ੋਟੋ: ਮਾਤਰਭੂਮੀ

ਭਾਰਤੀ ਪਾਸਪੋਰਟ ’ਤੇ ਹੁਣ ਇੱਕ ਨਵਾਂ ਕਮਲ ਦੇ ਫੁੱਲ ਦੇ ਨਿਸ਼ਾਨ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਖੜ੍ਹਾ ਕੀਤਾ ਹੋਇਆ ਹੈ। ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ’ਤੇ ਸਫ਼ਾਈ ਦੇਣੀ ਪਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸੁਰੱਖਿਆ ਮਾਪਦੰਡ ਹੋਰ ਮਜ਼ਬੂਤ ਕਰਨ ਲਈ ਕਮਲ ਦਾ ਨਿਸ਼ਾਨ ਲਾਇਆ ਗਿਆ ਹੈ।

 

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਹੁਣ ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਆਖਿਆ ਹੈ ਕਿ ਫ਼ਰਜ਼ੀ ਪਾਸਪੋਰਟ ਦੀ ਪਛਾਣ ਕਰਨ ਲਈ ਅਤੇ ਪਾਸਪੋਰਟ ਦੇ ਸਕਿਓਰਿਟੀ ਫ਼ੀਚਰਜ਼ ਨੂੰ ਮਜ਼ਬੂਤ ਕਰਨ ਲਈ ਕਮਲ ਦਾ ਨਿਸ਼ਾਨ ਲਾਇਆ ਗਿਆ ਹੈ।

 

 

ਸ੍ਰੀ ਰਵੀਸ਼ ਕੁਮਾਰ ਨੇ ਕਿਹਾ ਕਿ ਕਮਲ ਸਾਡੇ ਰਾਸ਼ਟਰੀ ਫੁੱਲ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ – ‘ਕਮਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚਿੰਨ੍ਹ ਹਨ। ਵਾਰੀ ਸਿਰ ਰਾਸ਼ਟਰੀ ਚਿੰਨ੍ਹਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਉਨ੍ਹਾਂ ਹੀ ਚਿੰਨ੍ਹਾਂ ਦੀ ਵਰਤੋਂ ਹੋਵੇਗੀ, ਜਿਹੜੇ ਭਾਰਤ ਨਾਲ ਜੁਡੇ ਹੋਏ ਹਨ।’

 

 

ਸ੍ਰੀ ਰਵੀਸ਼ ਕੁਮਾਰ ਨੇ ਦੱਸਿਆ ਕਿ ICAO ਦੀਆਂ ਹਦਾਇਤਾਂ ਤਹਿਤ ਇਹ ਤਬਦੀਲੀ ਕੀਤੀ ਗਈ ਹੈ।

 

 

ਉੱਧਰ ਲੋਕ ਸਭਾ ’ਚ ਵੀ ਅੱਜ ਕਾਂਗਰਸ ਦੇ ਸੰਸਦ ਮੈਂਬਰ ਨੇ ਇਹ ਮੁੱਦਾ ਉਠਾਇਆ ਸੀ। ਇੱਥੇ ਵਰਨਣਯੋਗ ਹੈ ਕਿ ਕੇਰਲ ਦੇ ਕੋਜ਼ੀਕੋਡ ’ਚ ਕਮਲ ਦੇ ਨਿਸ਼ਾਨ ਵਾਲੇ ਪਾਸਪੋਰਟ ਵੰਡੇ ਜਾਣ ਦਾ ਮੁੱਦਾ ਕਾਂਗਰਸ ਦੇ ਐੱਮਪੀ ਐੱਮਕੇ ਰਾਘਵਨ ਨੇ ਲੋਕ ਸਭਾ ’ਚ ਸਿਫ਼ਰ–ਕਾਲ ਦੌਰਾਨ ਉਠਾਇਆ ਸੀ।

 

 

ਸ੍ਰੀ ਰਾਘਵਨ ਨੇ ਦੋਸ਼ ਲਾਇਆ ਕਿ ਇਹ ਸਰਕਾਰੀ ਸੰਸਥਾਨਾਂ ਦਾ ਭਗਵਾਂਕਰਨ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਕਮਲ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਚੋਣ–ਨਿਸ਼ਾਨ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sign of Lotus on Indian Passport Opposition condemns