ਅਗਲੀ ਕਹਾਣੀ

ਮਨੋਜ ਤਿਵਾੜੀ ਨੇ ਕੇਜਰੀਵਾਲ ਵਿਰੁੱਧ ਐਫਆਈਆਰ ਦਰਜ ਕਰਵਾਈ

ਮਨੋਜ ਤਿਵਾੜੀ ਨੇ ਕੇਜਰੀਵਾਲ ਵਿਰੁੱਧ ਐਫਆਈਆਰ ਦਰਜ ਕਰਵਾਈ

ਰਾਜਧਾਨੀ ਦਿੱਲੀ `ਚ ਬਣੇ ਸਿਗਨੇਚਰ ਪੁੱਲ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਹਮਲਾ ਕਰਨ ਦੇ ਮਾਮਲੇ `ਚ ਉਤਰੀ-ਪੂਰਵੀ ਦਿੱਲੀ ਲੋਕ ਸਭਾ ਸੀਟ ਤੋਂ ਸੰਸਦ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਵਿਧਾਇਕ ਅਮਾਨਤੁੱਲਾ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ।


ਦਿੱਲੀ ਪੁਲਿਸ ਨੇ ਮਨੋਜ ਤਿਵਾੜੀ ਦੀ ਸਿ਼ਕਾਇਤ `ਤੇ ਆਈਪੀਸੀ ਦੀ 6 ਧਾਰਾਵਾਂ 323 (ਮਾਰਕੁੱਟ ਕਰਨਾ), 506 (ਜਾਨ ਤੋਂ ਮਾਰਨ ਦੀ ਧਮਕੀ ਦੇਣਾ), 308 (ਚੋਟ ਪਹੁੰਚਾਉਣਾ), 120ਬੀ (ਆਪਰਾਧਿਕ ਸੜਯੰਤਰ ਰਚਨਾ), 341 (ਰਸਤਾ ਰੋਕਣਾ), 34 (ਕਾਮਨ ਇੰਟੇਸ਼ਨ) ਵਰਗੀਆਂ ਸੰਗੀਨ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।
ਦਿੱਲੀ ਪੁਲਿਸ ਕਰਾਈਮ ਬ੍ਰਾਂਚ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਕ੍ਰਾਈਮ ਬ੍ਰਾਂਚ ਛੇਤੀ ਹੀ ਅਮਾਨਤੁੱਲਾ ਤੋਂ ਪੁੱਛਗਿੱਛ ਕਰ ਸਕਦੀ ਹੈ।


ਕੇਜਰੀਵਾਲ ਦੇ ਖਿਲਾਫ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਆਪ ਆਗੂ ਸੰਜੇ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਪੁਲਿਸ ਨੇ ਆਪਣਾ ਜ਼ਮੀਰ ਵੇਚ ਦਿੱਤਾ ਹੈ, ਭਾਜਪਾਈ ਆਗੂਆਂ ਤੋਂ ਜੁੱਤੇ ਖਾਣ ਦੇ ਬਾਅਦ ਵੀ ਉਨ੍ਹਾਂ ਦੇ ਸਾਹਮਣੇ ਗੋਡੇ ਟੇਕਣ ਵਾਲੀ ਦਿੱਲੀ ਪੁਲਿਸ ਨੂੰ ਅਦਾਲਤ `ਚ ਦੱਸਣਾ ਹੋਵੇਗਾ ਕਿ ਅਮਨਤੁੱਲਾ `ਤੇ ਅਜਿਹੀਆਂ ਸੰਗੀਨ ਧਾਰਾਵਾਂ ਕਿਸਦੇ ਕਹਿਣ `ਤੇ ਲਗਾਈਆਂ ਹਨ? ਪੁਲਿਸ ਅਧਿਕਾਰੀ ਨੂੰ ਕੁੱਟਣ ਵਾਲੇ ਮਨੋਜ ਤਿਵਾੜੀ `ਤੇ ਐਫਆਈਆਰ ਕਿਉਂ ਨਹੀਂ ਕੀਤੀ?

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Signature bridge case: Manoj Tiwari files FIR against CM Kejriwal