ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡਾ ਐਲਾਨ – ਭਾਰਤ ਦਾ ਹੋਵੇਗਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼

ਵੱਡਾ ਐਲਾਨ – ਭਾਰਤ ਦਾ ਹੋਵੇਗਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ 73ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਜਿੱਥੇ ਇੱਕ ਪਾਸੇ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਅਹਿਮ ਕਦਮਾਂ ਦਾ ਜ਼ਿਕਰ ਕੀਤਾ, ਉੱਥੇ ਦੂਜੇ ਪਾਸੇ ਉਨ੍ਹਾਂ ਰੱਖਿਆ ਦੇ ਖੇਤਰ ਵਿੱਚ ਇੱਕ ਵੱਡਾ ਐਲਾਨ ਕਰ ਦਿੱਤਾ।

 

 

PM ਸ੍ਰੀ ਮੋਦੀ ਨੇ ਕਿਹਾ ਕਿ – ‘ਸਾਡੇ ਫ਼ੌਜੀ ਜਵਾਨ ਸਾਡਾ ਮਾਣ ਹਨ। ਸਾਰੇ ਫ਼ੌਜੀ ਬਲਾਂ ਭਾਵ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ (Indian Army, Indian Navy, Indian Air Force) ਵਿਚਾਲੇ ਆਪਸੀ ਤਾਲਮੇਲ ਵਧਾਉਣ ਲਈ ਲਾਲ ਕਿਲੇ ਤੋਂ ਅਹਿਮ ਐਲਾਨ ਕਰਨਾ ਚਾਹੁੰਦਾ ਹਾਂ। ਭਾਰਤ ਕੋਲ ਛੇਤੀ ਹੀ ਚੀਫ਼ ਆੱਫ਼ ਡਿਫ਼ੈਂਸ ਸਟਾਫ਼਼ ਭਾਵ ਦੇਸ਼ ਦੀਆਂ ਸਾਰੀਆਂ ਫ਼ੌਜਾਂ ਦਾ ਇੱਕ ਮੁਖੀ ਹੋਵੇਗਾ। ਇੰਝ ਸਾਡੇ ਦੇਸ਼ ਦੇ ਫ਼ੌਜੀ ਬਲ ਹੋਰ ਵੀ ਜ਼ਿਆਦਾ ਪ੍ਰਭਾਵੀ ਬਣਨਗੇ।’

 

 

ਸ੍ਰੀ ਮੋਦੀ ਨੇ ਕਿਹਾ ਕਿ ਤਿੰਨੇ ਫ਼ੌਜਾਂ ਵਿਚਾਲੇ ਬਿਹਤਰ ਤਾਲਮੇਲ ਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਅਗਵਾਈ ਮੁਹੱਈਆ ਕਰਵਾਉਣ ਲਈ ‘ਚੀਫ਼ ਆੱਫ਼ ਡਿਫ਼ੈਂਸ ਸਟਾਫ਼ ’ (CDS) ਬਣਾਇਆ ਜਾਵੇਗਾ।

 

 

ਜੰਮੂ–ਕਸ਼ਮੀਰ ’ਚੋਂ ਧਾਰਾ 370 ਦੀਆਂ ਕਈ ਵਿਵਸਥਾਵਾਂ ਹਟਾਉਣ ਤੇ ਸੁਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਜੰਮੂ–ਕਸ਼ਮੀਰ ਤੇ ਲੱਦਾਖ ਵਿੱਚ ਵੰਡਣ ਦੇ ਸਰਕਾਰ ਦੇ ਕਦਮ ਦੀ ਪਿੱਠਭੂਮੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ – ‘ਅਸੀਂ ਸਮੱਸਿਆਵਾਂ ਨੂੰ ਨਾ ਟਾਲ਼ਦੇ ਹਾਂ ਤੇ ਨਾ ਪਾਲ਼ਦੇ ਹਾਂ ਅਤੇ ਹੁਣ ਸਮੱਸਿਆਵਾਂ ਨੂੰ ਟਾਲਣ ਤੇ ਪਾਲਣ ਦਾ ਸਮਾਂ ਵੀ ਨਹੀਂ ਹੈ। ਦੇਸ਼ ਵਾਸੀਆਂ ਨੇ ਜੋ ਵੀ ਕੰਮ ਦਿੱਤਾ, ਅਸੀਂ ਉਹ ਪੂਰਾ ਕਰ ਰਹੇ ਹਾਂ।’

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਣਨ ਦੇ 70 ਦਿਨਾਂ ਅੰਦਰ ਸੰਸਦ ਦੇ ਦੋਵੇਂ ਸਦਨਾਂ ਨੇ ਧਾਰਾਵਾਂ 370 ਅਤੇ 35–ਏ ਹਟਾਉਣ ਦੇ ਫ਼ੈਸਲੇ ਦੀ ਪ੍ਰੋੜ੍ਹਤਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Significant Announcement India will have Chief of Defence Staff