ਅਗਲੀ ਕਹਾਣੀ

UP ਦੇ ਸਿੱਖ ਤੇ ਮੁਸਲਮਾਨ ਜੱਟਾਂ ਨੂੰ ਮਿਲੂ ਰਾਖਵਾਂਕਰਨ ਦਾ ਲਾਭ

UP ਦੇ ਸਿੱਖ ਤੇ ਮੁਸਲਮਾਨ ਜੱਟਾਂ ਨੂੰ ਮਿਲੂ ਰਾਖਵਾਂਕਰਨ ਦਾ ਲਾਭ

ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ, ਯੂ ਪੀ ਸਰਕਾਰ ਨੇ ਸੂਬੇ ਦੇ ਸਿੱਖ ਤੇ ਮੁਸਲਮਾਨ ਜੱਟਾਂ ਨੂੰ ਲੁਭਾਉਣ ਲਈ ਰਿਜ਼ਰਵੇਸ਼ਨ ਦਾ ਵੱਡਾ ਕਾਰਡ ਖੇਡਿਆ ਹੈ. ਹੁਣ ਤੱਕ ਸੂਬੇ ਦੇ ਸਿਰਫ਼ ਹਿੰਦੂ ਜਾਟਾਂ ਨੂੰ ਹੀ ਪਛੜੇ ਵਰਗ ਦੇ ਰਿਜ਼ਰਵੇਸ਼ਨ ਦਾ ਫਾਇਦਾ ਮਿਲ ਰਿਹਾ ਸੀ, ਪਰ ਹੁਣ ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਮੁਸਲਿਮ ਤੇ ਸਿੱਖ ਜੱਟਾਂ  ਨੂੰ ਵੀ ਓਬੀਸੀ ਰਿਜਰਵੇਸ਼ਨ ਦਾ ਫਾਇਦਾ ਮਿਲੇਗਾ. ਇਸ ਲਈ ਜ਼ਿਲ੍ਹਾ ਕੁਲੈਕਟਰ ਨੂੰ ਪੱਛੜੇ ਵਰਗ  ਅਧੀਨ ਜਾਤੀ ਸਰਟੀਫਿਕੇਟ ਜਾਰੀ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ.

 

ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਬਲਦੇਵ ਸਿੰਘ ਔਲਖ ਨੇ 5 ਦਸੰਬਰ ਨੂੰ ਜਾਰੀ ਕੀਤੇ ਗਏ ਆਦੇਸ਼ ਸਬੰਧੀ ਜਾਣਕਾਰੀ ਦਿੱਤੀ. ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਿੱਖ ਤੇ ਮੁਸਲਮਾਨ ਜੱਟਾਂ ਨੂੰ ਹੁਣ ਹੋਰ ਪਛੜੇ ਵਰਗਾਂ ਦਾ ਲਾਭ ਮਿਲੇਗਾ. ਉੱਤਰ ਪ੍ਰਦੇਸ਼ ਵਿੱਚ ਲੱਖਾਂ ਸਿੱਖ ਤੇ ਮੁਸਲਮਾਨ ਜੱਟ ਹਨ.

 

ਲਗਭਗ 40 ਲੱਖ ਲੋਕਾਂ ਨੂੰ ਲਾਭ 


ਰਾਜ ਮੰਤਰੀ ਬਲਦੇਵ ਸਿੰਘ ਔਲਖ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ 'ਚ ਲਗਭਗ 38 ਤੋਂ 40 ਲੱਖ ਸਿਖ ਤੇ ਮੁਸਲਿਮ ਜਾਟ ਹਨ, ਜਿਨ੍ਹਾਂ ਨੂੰ ਹੁਣ ਹੋਰ ਪਛੜੇ ਵਰਗ ਰਿਜਰਵੇਸ਼ਨ ਦਾ ਲਾਭ ਮਿਲੇਗਾ.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh and Muslim Jat of Uttar Pradesh will get advantages in reservation