ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਟੋ ਡਰਾਇਵਰ ਕੁੱਟਮਾਰ ਮਾਮਲਾ: ਸਿੱਖ ਭਾਈਚਾਰੇ ਦੇ ਲੋਕਾਂ ਨੇ ਥਾਣਾ ਘੇਰਿਆ

ਦਿੱਲੀ ਦੇ ਸਿੱਖ ਆਟੋ ਡਰਾਇਵਰ ਸਰਬਜੀਤ ਸਿੰਘ ਅਤੇ ਉਸ ਦੇ ਮੁੰਡੇ ਦੀ ਦਿੱਲੀ ਪੁਲਿਸ ਮੁਲਾਜ਼ਮਾਂ ਵਲੋਂ ਐਤਵਾਰ ਨੂੰ ਬੇਰਹਿਮੀ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਕੁੱਟਮਾਰ ਕਰਨ ਵਾਲੇ ਤਿੰਨ ਪੁਲਿਸ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ। ਪਰ ਘਟਨਾ ਦੌਰਾਨ ਪੁਲਿਸ ਦੇ ਵਰਤੇ ਗਏ ਵਤੀਰੇ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਕਈ ਮੰਗਾਂ ਲਈ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ।

 

ਤਾਜ਼ਾ ਜਾਣਕਾਰੀ ਮੁਤਾਬਕ ਅੱਜ ਸੋਮਵਾਰ ਦੇਰ ਸ਼ਾਮ ਵੇਲੇ ਸੈਂਕੜਿਆਂ ਦੀ ਤਾਦਾਦ ਚ ਪੁੱਜੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਦਿੱਲੀ ਦੇ ਮੁਖਰਜੀਨਗਰ ਥਾਣੇ ਦਾ ਘਿਰਾਓ ਕਰ ਦਿੱਤਾ। ਲੋਕ ਸੜਕਾਂ ’ਤੇ ਭਾਰੀ ਗਿਣਤੀ ਚ ਉਤਰ ਆਏ ਜਿਸ ਕਾਰਨ ਮੌਕੇ ਤੇ ਵੱਡਾ ਜਾਮ ਲੱਗ ਗਿਆ। ਹਾਲਾਤ ਵਿਗੜਦੇ ਦੇਖ ਇਲਾਕੇ ਚ ਸਰਕਾਰ ਨੂੰ ਪੈਰਾਮਿਲਟਰੀ ਫ਼ੋਰਸ ਤਾਇਨਾਤ ਕਰਨੀ ਪਈ ਹੈ।

 

ਦਿੱਲੀ ਦੇ ਸਿੱਖ ਆਟੋ ਡਰਾਇਵਰ ਸਰਬਜੀਤ ਸਿੰਘ ਅਤੇ ਉਸ ਦੇ ਮੁੰਡੇ ਦੀ ਦਿੱਲੀ ਪੁਲਿਸ ਮੁਲਾਜ਼ਮਾਂ ਵਲੋਂ ਐਤਵਾਰ ਨੂੰ ਕੀਤੀ ਕੁੱਟਮਾਰ ਖਿਲਾਫ ਇਨਸਾਫ ਦੀ ਮੰਗ ਕਰ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਕਹਿਣਾ ਹੈ ਕਿ ਸਿਰਫ 3 ਪੁਲਿਸ ਮੁਲਾਜ਼ਮਾਂ ’ਤੇ ਹੀ ਕਾਰਵਾਈ ਕਿਉਂ ਜਦਕਿ ਇਸ ਕੁੱਟਮਾਰ ਚ ਕਈ ਪੁਲਿਸ ਵਾਲੇ ਸ਼ਾਮਲ ਸਨ ਜਿਹੜੇ ਕਿ ਵੀਡੀਓ ਚ ਸਾਫ ਨਜ਼ਰ ਆ ਰਹੇ ਹਨ, ਮਾਮਲੇ ਚ ਸ਼ਾਮਲ ਸਾਰੇ ਦੋਸ਼ੀ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੀਤੇ ਜਾਣ।

 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਹੁਣੇ ਅੱਧੀ ਰਾਤ ਨੂੰ ਉਨ੍ਹਾਂ ਦੀ ਪੁਲਿਸ ਦੇ ਸਿਖਰ ਅਧਿਕਾਰੀ ਨਾਲ ਮੁਲਾਕਾਤ ਹੋਈ ਹੈ ਜਿਸ ਚ ਦਸਿਆ ਗਿਆ ਹੈ ਡੀਸੀਪੀ ਕ੍ਰਾਈਮ ਮਾਮਲੇ ਦੀ ਜਾਂਚ ਕਰ ਰਹੇ ਹਨ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲੇ ਦਰਜ ਕੀਤੇ ਜਾਣਗੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh auto driver hacked case Sikh community surrounded by police station