ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਇਕ ਸਿੱਖ ਵਫਦ ਨਾਲ ਖੱਟਰ ਨੇ ਕੀਤੀ ਮੁਲਾਕਾਤ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੰਯੁਕਤ ਰਾਜ ਅਮਰੀਕਾ ਦੀ ਸੀਨੜੇਟ ਵੱਲੋਂ ਸਿੱਖ ਭਾਈਚਾਰਿਆਂ ਦੇ ਹਿੱਤ ’ਚ ਕਈ ਕੰਮ ਕਰਨ ਅਤੇ ਸੂਬਾ ਸਰਕਾਰ ਵੱਲੋਂ ਇਸ ਭਾਈਚਾਰੇ ਨੂੰ ਦਿੱਤੇ ਗਏ ਸਮੱਰਥਨ ਲਈ ਸ਼ਲਾਘਾ ਪੱਤਰ ਦਿੱਤਾ ਗਿਆ ਹੈ।

 

ਅੱਜ ਮੁੱਖ ਮੰਤਰੀ ਰਿਹਾਇਸ਼ 'ਤੇ ਮੁੱਖ ਸਿੱਖ ਅਮਰੀਕਨ ਦਾ ਇਕ ਵਫਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮਿਲਿਆ।

 

ਵਫਦ ’ਚ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਖਾਲਸਾ, ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦਿੱਲੀ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਅਤੇ ਸੂਚਨਾ ਤਕਨਾਲੋਜੀ ਮਾਹਿਰ ਅਤੇ ਉਦਮੀ ਵਿਸ਼ਾਲ ਮਲਿਕ ਵੀ ਸ਼ਾਮਿਲ ਸਨ। ਮੀਟਿੰਗ ਦੌਰਾਨ ਵਫਦ ਨੇ ਮੁੱਖ ਮੰਤਰੀ ਨੂੰ ਅਮਰੀਕਾ ਸੀਨੇਟ ਵੱਲੋਂ ਪਾਸ ਇਕ ਪ੍ਰਸਤਾਵ ਵੀ ਸੌਂਪਿਆ।

 

ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 14 ਨਵੰਬਰ, 2019 ਨੂੰ ਅਮਰੀਕੀ ਸੀਨੇਟ ਨੇ ਸਰਵਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮਦਿਨ ਦੇ ਇਤਿਹਾਸਕ, ਸਭਿਆਚਾਰ ਅਤੇ ਧਾਰਮਿਕ ਮਹੱਤਵ ਨੂੰ ਪਛਾਣਨ ਅਤੇ ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਬਲੀਦਾਨ ਨੂੰ ਮਾਨਤਾ ਦਿੰਦੇ ਹੋਏ ਪ੍ਰਸਤਾਵ ਪਾਸ ਕੀਤਾ ਸੀ।

 

ਮੁੱਖ ਮੰਤਰੀ ਨੇ ਵਫਦ ਨੂੰ ਰਾਜ ਸਰਕਾਰ ਵੱਲੋਂ ਸੂਬੇ ’ਚ ਸਿੱਖ ਵਿਰਾਸਤ ਦੇ ਸਰੰਖਣ ਅਤੇ ਲੋਹਗੜ ਟਰੱਸਟ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੇ ਇੰਡਿਆਨਾ ਸੀਨੇਟਰ ਟਾਡ ਯੰਗ ਨੂੰ ਉਨ੍ਹਾਂ ਦੇ ਸਨਮਾਨ ’ਚ ਪ੍ਰਗਟਾਏ ਵਿਚਾਰਾਂ ਲਈ ਧੰਨਵਾਦ ਦਿੱਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh delegation from the United States meet to cm haryana