ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਸਿੱਖ ਆਗੂ ਨੂੰ ਜਾਨਲੇਵਾ ਹਮਲੇ ਦੀ ਮਿਲੀ ਧਮਕੀ, ਛੱਡਣਾ ਪਿਆ ਦੇਸ਼

ਪਾਕਿਸਤਾਨ 'ਚ ਘੱਟਗਿਣਤੀਆਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ, ਇਹ ਗੱਲ ਸਾਰੀ ਦੁਨੀਆ ਜਾਣਦੀ ਹੈ। ਉੱਥੇ ਇੱਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨੀ ਸਿੱਖ ਆਗੂ ਰਾਧੇਸ਼ ਸਿੰਘ ਟੋਨੀ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਕੁੱਝ ਅਣਪਛਾਤੇ ਲੋਕਾਂ ਵੱਲੋਂ ਪਿਛਲੇ ਮਹੀਨੇ ਮਾਰਕੁੱਟ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਛੱਡਣ ਲਈ ਮਜਬੂਰ ਹੋਣਾ ਪਿਆ ਹੈ।
 

ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਧੇਸ਼ ਸਿੰਘ ਸੋਨੀ, ਜਿਨ੍ਹਾਂ ਨੇ ਪੇਸ਼ਾਵਰ ਤੋਂ ਆਜ਼ਾਦ ਉਮੀਦਵਾਰ ਵਜੋਂ ਪਾਕਿਸਤਾਨ ਵਿੱਚ 2018 ਦੀਆਂ ਆਮ ਚੋਣਾਂ ਲੜੀਆਂ ਸਨ, ਨੂੰ ਕਥਿਤ ਤੌਰ 'ਤੇ ਪਿਛਲੇ ਮਹੀਨੇ ਕੁਝ ਅਣਪਛਾਤੇ ਲੋਕਾਂ ਵੱਲੋਂ ਕੁੱਟਿਆ ਗਿਆ ਸੀ। ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
 

 

ਬੁੱਧਵਾਰ ਨੂੰ ਟੋਨੀ ਨੇ ਖੁਦ ਟਵਿਟਰ 'ਤੇ ਇੱਕ ਵੀਡੀਓ ਬਿਆਨ ਜਾਰੀ ਕੀਤਾ। ਵੀਡੀਓ 'ਚ ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਨੂੰ ਅਪੀਲ ਕਰ ਰਹੇ ਹਨ ਕਿ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਲਿਜਾਣ। ਟੋਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ 'ਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਹ ਆਪਣੇ ਪਰਿਵਾਰ ਦੇ ਸੁਰੱਖਿਅਤ ਭਵਿੱਖ ਲਈ ਚਿੰਤਤ ਹੈ।
 

ਬੁੱਧਵਾਰ ਨੂੰ ਟੋਨੀ ਨੇ ਇੱਕ ਵੀਡੀਓ ਦੇ ਨਾਲ ਟਵੀਟ ਕੀਤਾ, "ਮੈਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਮੇਰੀ ਮਦਦ ਕਰਨ ਅਤੇ ਮੇਰੇ ਪਰਿਵਾਰ ਨੂੰ ਪਾਕਿਸਤਾਨ 'ਚੋਂ ਬਾਹਰ ਕੱਢ ਕੇ ਦੁਨੀਆਂ ਦੀ ਕਿਸੇ ਸੁਰੱਖਿਅਤ ਥਾਂ 'ਤੇ ਲੈ ਜਾਣ।"
 

45 ਸੈਕਿੰਡ ਦੀ ਇਸ ਵੀਡੀਓ 'ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਅਤੇ ਵਧੀਆ ਵੇਖਣਾ ਚਾਹੁੰਦਾ ਹਾਂ। ਫਿਲਹਾਲ ਮੈਨੂੰ ਪਾਕਿਸਤਾਨ 'ਚ ਅਜਿਹੇ ਫੋਨ ਆ ਰਹੀਆਂ ਹਨ... ਜਿਨ੍ਹਾਂ ਨੂੰ ਮੈਂ ਨਹੀਂ ਚੁੱਕ ਰਿਹਾ... ਜੋ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ... ਇਸ ਤੋਂ ਛੁਟਕਾਰਾ ਪਾਉਣ 'ਚ ਮੇਰੀ ਮਦਦ ਕਰੋ।"
 

ਰਾਧੇਸ਼ ਸਿੰਘ ਟੋਨੀ ਨੇ ਪੇਸ਼ਾਵਰ ਦੇ ਪੀਕੇ-75 ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ 2018 ਦੀਆਂ ਆਮ ਚੋਣਾਂ ਲੜੀਆਂ ਸਨ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਿਕ ਟੋਨੀ ਸਥਾਨਕ ਸਿੱਖ ਭਾਈਚਾਰੇ ਦਾ ਪ੍ਰਮੁੱਖ ਮੈਂਬਰ ਅਤੇ ਖੈਬਰ ਪਖਤੂਨਖਵਾ ਦੇ ਪਾਕਿਸਤਾਨ ਘੱਟਗਿਣਤੀ ਗੱਠਜੋੜ ਦਾ ਪ੍ਰਧਾਨ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh Leader Radesh Singh Tony Forced To Leave pakistan