ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਵਾਈ ਅੱਡੇ ’ਤੇ ਸਿੱਖ ਯਾਤਰੀ ਨੂੰ ਘਰੇਲੂ ਉਡਾਣ ’ਤੇ ਵੀ ਨਹੀਂ ਲਿਜਾਣ ਦਿੱਤੀ ਕ੍ਰਿਪਾਨ

ਦਿੱਲੀ ਹਵਾਈ ਅੱਡੇ ’ਤੇ ਸਿੱਖ ਯਾਤਰੀ ਨੂੰ ਘਰੇਲੂ ਉਡਾਣ ’ਤੇ ਵੀ ਨਹੀਂ ਲਿਜਾਣ ਦਿੱਤੀ ਕ੍ਰਿਪਾਨ

ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ–3 ’ਤੇ ਇੱਕ ਸਿੱਖ ਯਾਤਰੀ ਨੂੰ ਇਸ ਕਾਰਨ ਹਵਾਈ ਯਾਤਰਾ ਨਹੀਂ ਕਰਨ ਦਿੱਤੀ ਗਈ ਕਿਉ਼ਕਿ ਉਨ੍ਹਾਂ ਕੋਲ ਕ੍ਰਿਪਾਨ ਸੀ।

 

 

ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅੱਜ–ਕੱਲ੍ਹ ਸੁਰੱਖਿਆ ਚੌਕਸੀ ਬਹੁਤ ਸਖ਼ਤ ਕਰ ਦਿੱਤੀ ਗਈ ਹੈ, ਜਿਸ ਕਾਰਨ ਕ੍ਰਿਪਾਨ ਸਮੇਤ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

 

 

ਤਦ ਯਾਤਰੀ ਨੇ ਕਿਹਾ ਕਿ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਉਨ੍ਹਾਂ ਨੂੰ ਕ੍ਰਿਪਾਨ ਜਾਂ ਸ੍ਰੀਸਾਹਿਬ ਕਾਰਨ ਹਵਾਈ ਯਾਤਰਾ ਤੋਂ ਰੋਕਿਆ ਗਿਆ ਹੋਵੇ।

 

 

ਇਹ ਮਾਮਲਾ ਕਿਉ਼ਕਿ ਧਰਮ ਨਾਲ ਜੁੜਿਆ ਹੋਇਆ ਸੀ, ਇਸੇ ਲਈ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪੁੱਜੇ। ਯਾਤਰੀ ਦੀ ਕੋਈ ਗੱਲ ਨਹੀਂ ਮੰਨੀ ਗਈ। ਉਨ੍ਹਾਂ ਨੂੰ ਸਿਰਫ਼ ਤਦ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਗਹੀ, ਜਦੋਂ ਉਹ ਕ੍ਰਿਪਾਨ ਲਾਹੁਣ ਲਈ ਰਾਜ਼ੀ ਹੋ ਗਏ।

 

 

ਉੱਧਰ CISF ਨੇ ਦਲੀਲ ਦਿੱਤੀ ਹੈ ਕਿ ਉਸ ਸਿੱਖ ਯਾਤਰੀ ਦੀ ਉਡਾਣ ਨੇ ਹਵਾਈ ਅੱਡੇ ਦੇ ਕੌਮਾਂਤਰੀ ਜਹਾਜ਼ਾਂ ਵਾਲੇ ਇਲਾਕੇ ’ਚੋਂ ਉਡਾਣ ਭਰਨੀ ਸੀ, ਇਸ ਲਈ ਕ੍ਰਿਪਾਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ।

 

 

ਯਾਤਰੀ ਦੀ ਪਛਾਣ ਜੱਗ–ਜ਼ਾਹਿਰ ਨਹੀਂ ਕੀਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh traveler not allowed dagger on domestic flight at Delhi Airport