ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਔਰਤ ਨੇ ਮੁੰਡਵਾਏ ਸਿਰ ਦੇ ਬਾਲ, ਜਾਣੋ ਕੀ ਹੈ ਕਾਰਨ

ਪਿਤਾ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਪੁੱਤਰੀ ਨੇ ਸਿਰ ਦੇ ਵਾਲ ਮੁੰਡਵਾ ਲਏ। ਦੋਸ਼ ਲਾਇਆ ਕਿ ਪਿਤਾ ਦਾ ਕਤਲ ਦੀ ਐਫ਼ਆਰਆਈ ਦਰਜ ਕਰਵਾਉਣ ਤੋਂ ਬਾਅਦ ਵੀ ਅਜੇ ਤੱਕ ਪੁਲਿਸ ਨੇ ਕਾਤਲਾਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। 

 

ਕਾਤਲਾਂ ਦੇ ਪਿਤਾ ਦੀ ਜਾਇਦਾਦ ਹੜਪਣ ਦਾ ਦੋਸ਼ ਲਗਾ ਰਹੀ ਸਿੱਖ ਮਹਿਲਾ ਨੇ ਕਿਹਾ ਕਿ ਜਦੋਂ ਤੱਕ ਕਤਲ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਅਤੇ ਪਿਤਾ ਨੂੰ ਨਿਆਂ ਨਹੀਂ ਮਿਲਦਾ, ਜਦੋਂ ਤੱਕ ਮੁੰਡਨ ਕਰਵਾਉਂਦੀ ਰਹੇਗੀ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਝਾਂਸੀ ਦਾ ਹੈ।

 

22 ਅਗਸਤ ਨਵਾਬਾਦ ਥਾਣਾ ਇਲਾਕੇ ਦੇ ਅੰਤਰਗਤ ਇਲਾਹਾਬਾਦ ਬੈਂਕ ਚੌਰਾਹੇ-ਸਟੇਸ਼ਨ ਰੋਡ ਸਥਿਤ ਸੁੰਦਰ ਵਿਹਾਰ ਕਾਲੋਨੀ ਵਿੱਚ ਸਿੰਚਾਈ ਵਿਭਾਗ ਤੋਂ ਸੇਵਾ ਮੁਕਤ 82 ਸਾਲਾ ਇੰਜੀਨੀਅਰ ਯੋਗੇਂਦਰ ਸਿੰਘ ਉਰਫ਼ ਜੋਗੇਂਦਰ ਸਿੰਘ ਬੱਤਰਾ ਦੇ ਲਾਸ਼ ਘਰ ਦੇ ਅੰਦਰ ਪਿਆ ਮਿਲਿਆ ਸੀ।

 

ਮ੍ਰਿਤਕ ਦੀ ਪੁੱਤਰੀ ਪੁਨੀਤ ਸਿੰਘ ਪਤਨੀ ਮਹਿੰਦਰ ਪ੍ਰੀਤੀ ਸਿੰਘ ਨੇ ਦੋਸ਼ ਲਾਇਆ ਸੀ ਕਿ ਗੁਆਂਢੀ ਵੀਰੇਂਦਰ ਕੁਮਾਰ ਖੰਡੇਲਵਾਲ ਅਤੇ ਉਸ ਦੇ ਪੁੱਤਰ ਰਾਜੀਵ ਖੰਡੇਲਵਾਲ ਨੇ ਜਾਇਦਾਦ ਹੜਪਣ ਦੀ ਨੀਅਤ ਨਾਲ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਸੀ।

 

ਘਟਨਾ ਦੇ ਦੋ ਦਿਨ ਬਾਅਦ ਪੁਲਿਸ 25 ਅਗਸਤ ਨੂੰ ਪੁਨੀਤ ਸਿੰਘ ਦੀ ਤਹਰੀਰ ਉੱਤੇ ਵਰਿੰਦਰ ਤੇ ਉਸ ਦੇ ਪੁੱਤਰ ਰਾਜੀਵ ਦੇ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ।

 

ਪੁਨੀਤ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਤਲ ਦੇ ਦੋਸ਼ੀਆਂ ਉੱਤੇ ਕਾਰਵਾਈ ਨੂੰ ਲੈ ਕੇ ਉਨ੍ਹਾਂ ਨੇ ਪੀਐਸ ਮੋਦੀ, ਸੀਐਮ ਯੋਗੀ ਤੋਂ ਇਲਾਵਾ ਲਖਨਊ ਜਾ ਕੇ ਘੱਟ ਗਿਣਤੀ ਕਮਿਸ਼ਨ ਨੂੰ ਕੀਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh woman shaved head hair know what is the reason