ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਸਿੰਘਣੀਆਂ ਨੂੰ ਹੈਲਮੈਟ ਤੋਂ ਛੋਟ

ਚੰਡੀਗੜ੍ਹ `ਚ ਸਿੰਘਣੀਆਂ ਨੂੰ ਹੈਲਮੈਟ ਤੋਂ ਛੋਟ

ਚੰਡੀਗੜ੍ਹ `ਚ ਸਿੱਖ ਬੀਬੀਆਂ ਨੂੰ ਹੈਲਮੈਟ ਪਹਿਨਣ ਤੋਂ ਛੋਟ ਦੇ ਦਿੱਤੀ ਗਈ ਹੈ। ਇਹ ਐਲਾਨ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੀਤਾ। ਇਹ ਫ਼ੈਸਲਾ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਇਆ ਸੀ।


ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਲੀ ਸਰਕਾਰ ਦੇ ਨੋਟੀਫਿ਼ਕੇਸ਼ਨ ਦੀ ਪਾਲਣਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਦੋ-ਪਹੀਆ ਚਾਲਕ ਸਿੱਖ ਬੀਬੀਆਂ ਨੂੰ ਹੈਲਮੈਟ ਤੋਂ ਛੋਟ ਦਿੱਤੀ ਜਾਵੇ।


ਦਿੱਲੀ ਟਰਾਂਸਪੋਰਟ ਵਿਭਾਗ ਨੇ 4 ਜੂਨ, 1999 ਨੂੰ ਨੋਟੀਫਿ਼ਕੇਸ਼ਨ ਕੀਤਾ ਸੀ; ਜਿਸ ਰਾਹੀਂ ਦਿੱਲੀ ਮੋਟਰ ਵਾਹਨ ਕਾਨੂੰਨ, 1993 ਦੇ ਨਿਯਮ 115 `ਚ ਸੋਧ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਸਿੱਖ ਬੀਬੀਆਂ ਨੂੰ ਦੋ-ਪਹੀਆ ਵਾਹਨਾਂ ਦੀ ਸਵਾਰੀ ਸਮੇਂ ਹੈਲਮੈਟ ਤੋਂ ਛੋਟ ਦਿੱਤੀ ਜਾਵੇ।


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਚੰਡੀਗੜ੍ਹ ਦੀਆਂ ਸਿੱਖ ਬੀਬੀਆਂ ਨੂੰ ਹੈਲਮੈਟ ਤੋਂ ਛੋਟ ਮਿਲ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh women exempted from helmet in Chd