ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸਿੱਖਾਂ ਨੇ ਘੇਰੀ ਬੀਬਾ ਹਰਸਿਮਰਤ ਕੌਰ ਬਾਦਲ

 ਹਰਸਿਮਰਤ ਕੌਰ ਬਾਦਲ

 ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇੇ ਨੂੰ ਸਿੱਖਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ।

 

ਦੋਵੇਂ ਤਖਤ ਸਚਿਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਗਏ ਸਨ। ਪਰ ਸਿੱਖਾਂ ਨੇ ਦੋਵਾਂ ਨੂੰ ਸ਼੍ਰੀ ਅਕਾਲ ਤਕਤ ਸਾਹਿਬ ਤੇ ਬਰਗਾੜ੍ਹੀ ਮੁੱਦੇ ਬਾਰੇ ਕਈ ਸਵਾਲ ਕੀਤੇ।  ਜਦੋਂ ਹਰਸਿਮਤ ਨੂੰ ਕਿਹਾ ਗਿਆਕਿ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਵਿੱਚ ਕਈ ਸਵਾਲ ਖੜ੍ਹੇ ਕੀਤੇ ਹਨ। 

 

ਹਰਸਿਮਰਤ ਨੇ ਕਿਹਾ ਕਿ ਲੋਕ ਅਖਬਾਰਾਂ ਦੀਆਂ ਖਬਰਾਂ ਵਿੱਚ ਵਿਸ਼ਵਾਸ਼ ਨਾ ਕਰਨ ਕਿਉਂਕਿ ਅਖਬਾਰ ਤਾਂ ਸਿੱਖਾਂ ਲਈ ਅੱਗੇ ਆ ਕੇ ਲੜਨ ਵਾਲਿਆਂ ਤੇ ਸਿੱਖਾਂ ਵਿਚਾਲੇ ਪਾੜਾਂ ਪਾਉਣਾ ਚਾਹੁਦੇ ਹਨ।

 

ਉਨ੍ਹਾਂ ਦੇ ਨਾਲ ਦਿੱਲੀ ਦੇ ਰਾਜੋਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਸੰਗਰੂਰ ਵਿਖੇ ਹਮਲਾ ਹੋਇਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sikhs stopped harsimrat kaur badal over bargarhi and shri akal takhat sahib issue