ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਜਨ ਗਾਇਕ ਦੀ ਪਤਨੀ ਅਤੇ ਬੇਟੀ ਸਮੇਤ ਹੱਤਿਆ, ਅਗਵਾ ਬੇਟੇ ਦੀ ਵੀ ਲਾਸ਼ ਮਿਲੀ

ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਸਾਲ ਦੇ ਅੰਤਿਮ ਦਿਨ 31 ਦਸੰਬਰ ਨੂੰ ਪ੍ਰਸਿੱਧ ਭਜਨ ਗਾਇਕ ਅਜੇ ਪਾਠਕ, ਉਨ੍ਹਾਂ ਦੀ ਪਤਨੀ ਅਤੇ ਬੇਟੀ ਦੀ ਹੱਤਿਆ ਕਰ ਦਿੱਤੀ ਹਈ। ਤਿੰਨਾਂ ਦੀ ਹੱਤਿਆ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੇ ਘਰ 'ਚ ਕੀਤੀ ਗਈ। ਪੁਲਿਸ ਨੇ ਬੁੱਧਵਾਰ ਨੂੰ ਅਗਵਾ ਬੇਟੇ ਦੀ ਅੱਧਸੜੀ ਲਾਸ਼ ਹਰਿਆਣਾ ਦੇ ਪਾਣੀਪਤ ਤੋਂ ਬਰਾਮਦ ਕੀਤੀ। ਕਾਤਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਜੇ ਪਾਠਕ ਦੀ ਕਾਰ 'ਚ ਹੀ ਉਨ੍ਹਾਂ ਦੇ ਬੇਟੇ ਨੂੰ ਅਗਵਾ ਕਰ ਕੇ ਲੈ ਗਏ ਸਨ।
 

ਇੱਕੋ ਪਰਿਵਾਰ ਦੇ 4 ਲੋਕਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਿਕ ਇਸ ਮਕਾਨ 'ਚ ਅਜੇ ਪਾਠਕ (42), ਆਪਣੀ ਪਤਨੀ  ਸਨੇਹਲਤਾ (38), ਬੇਟੀ ਵਸੁੰਧਰਾ (15) ਅਤੇ ਬੇਟੇ ਭਾਗਵਤ (10) ਨਾਲ ਰਹਿੰਦੇ ਸਨ। ਮੰਗਲਵਾਰ ਨੂੰ ਪਾਠਕ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਨਹੀਂ ਨਿੱਕਲਿਆ। ਉਸੇ ਦਿਨ ਸ਼ਾਮ ਦੇ ਲਗਭਗ 4 ਵਜੇ ਨੇੜੇ ਰਹਿਣ ਵਾਲੇ ਉਨ੍ਹਾਂ ਦੇ ਭਰਾ ਜਦੋਂ ਘਰ ਆਏ ਤਾਂ ਮੁੱਖ ਦਰਵਾਜੇ ਦਾ ਛੋਟਾ ਗੇਟ ਖੁੱਲ੍ਹਿਆ ਪਿਆ ਸੀ। ਅੰਦਰ ਮੁੱਖ ਦਰਵਾਜੇ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਤਾਲਾ ਤੋੜਿਆ ਤਾਂ ਅੰਦਰ ਅਜੇ ਪਾਠਕ, ਉਸ ਦੀ ਪਤਨੀ ਅਤੇ ਬੇਟੀ ਦੀ ਲਾਸ਼ ਪਈ ਸੀ।
 

 

ਕਾਤਲ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਪਾਠਕ ਦਾ ਬੇਟਾ ਭਾਗਵਤ ਅਤੇ ਉਨ੍ਹਾਂ ਦੀ ਕਾਰ ਗਾਇਬ ਸੀ। ਸੂਚਨਾ ਮਿਲਣ 'ਤੇ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਘਟਨਾ ਵਾਲੀ ਥਾਂ 'ਤੇ ਪਹੁੰਚੇ। ਪੁਲਿਸ ਮੁਤਾਬਿਕ ਪਹਿਲੀ ਨਜ਼ਰ 'ਚ ਇਹ ਮਾਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Singer 3 family members found murdered in UP Shamli