ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਹਿੰਦ ਦੇ ਫ਼ੌਜੀ ਜਵਾਨ ਵੱਲੋਂ ਕਸ਼ਮੀਰ `ਚ ਖ਼ੁਦਕੁਸ਼ੀ

ਸਰਹਿੰਦ ਦੇ ਫ਼ੌਜੀ ਜਵਾਨ ਵੱਲੋਂ ਕਸ਼ਮੀਰ `ਚ ਖ਼ੁਦਕੁਸ਼ੀ

‘25 ਪੰਜਾਬ ਰੈਜਿਮੈਂਟ` ਦੇ ਫ਼ੌਜੀ ਜਵਾਨ ਜਸਵੀਰ ਸਿੰਘ (34) ਵੱਲੋਂ ਸਾਂਬਾ ਸ਼ਹਿਰ ਦੇ ਫ਼ੌਜੀ ਕੈਂਪ `ਚ ਆਪਣੀ ਸਰਵਿਸ ਰਾਈਫ਼ਲ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜਸਵੀਰ ਸਿੰਘ ਫ਼ੌਜ ਵਿੱਚ ਨਾਇਕ ਦੇ ਅਹੁਦੇ `ਤੇ ਤਾਇਨਾਤ ਸੀ ਤੇ ਉਹ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜਿ਼ਲ੍ਹੇ ਦੇ ਸ਼ਹਿਰ ਸਰਹਿੰਦ ਦਾ ਜੰਮਪਲ਼ ਸੀ। ਇਹ ਘਟਨਾ ਸ਼ੁੱਕਰਵਾਰ ਵੱਡੇ ਤੜਕੇ ਵੇਲੇ ਦੀ ਦੱਸੀ ਜਾਂਦੀ ਹੈ।


ਇਹ ਘਟਨਾ ਵਾਪਰਨ ਸਮੇਂ ਉਹ ਸੰਤਰੀ ਵਜੋਂ ਡਿਊਟੀ `ਤੇ ਤਾਇਨਾਤ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਸਾਰੇ ਉਸ ਪਾਸੇ ਗਏ। ਉਸ ਨੂੰ ਤੁਰੰਤ ਲਾਗਲੇ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਨੁੰ ਮ੍ਰਿਤਕ ਐਲਾਨ ਦਿੱਤਾ ਗਿਆ।


ਫ਼ੋਜ ਨੇ ਇਸ ਘਟਨਾ ਦੀ ਜਾਂਚ ਫ਼ੌਜੀ ਅਦਾਲਤ ਨੂੰ ਸੌਂਪ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sirhind army naik commits suicide in Samba