ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਰਹੀਮ ਨੂੰ ‘ਜ਼ਮਾਨਤ’ ਦਾ ਹੋਣ ਲੱਗਿਆ ਜਨਤਕ ਵਿਰੋਧ

ਰਾਮ ਰਹੀਮ ਨੂੰ ‘ਜ਼ਮਾਨਤ’ ਦਾ ਹੋਣ ਲੱਗਿਆ ਜਨਤਕ ਵਿਰੋਧ

ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਦੀ ਜ਼ਮਾਨਤ ਨੂੰ ਲੈ ਕੇ ਹਰਿਆਣਾ ਖੱਟਰ ਸਰਕਾਰ ਹੱਕ ਵਿਚ ਦਿਖਾਈ ਦੇ ਰਹੀ ਹੈ, ਉਥੇ ਲੋਕਾਂ ਵੱਡੀ ਗਿਣਤੀ ਵਿਰੋਧ ਵਿਚ ਸਾਹਮਣੇ ਆਉਣੇ ਸ਼ੁਰੂ ਹੋ ਗਿਆ ਹੈ।

ਹਰਿਆਣਾ ਵਿਚ ਸਿਰਾ ਦੇ ਕੁਝ ਪਿੰਡਾਂ ਦੇ ਲੋਕਾਂ ਨੇ ਸਾਧਵੀ ਬਲਾਤਕਾਰ ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਲਤ ਕਾਂਡ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਜ਼ਮਾਨਤ ਦੀ ਅਪੀਲ ਦਾ ਵਿਰੋਧ ਕੀਤਾ ਹੈ।

 

ਸਿਰਸਾ ਜ਼ਿਲ੍ਹੇ ਦੇ ਬਾਜੇਕਾਂ, ਸਿਕੰਦਰਪੁਰ, ਦੜਬੀ, ਜਮਾਲ, ਝੋਰੜਨਾਲੀ, ਖੈਰੇਕਾਂ ਤੇ ਚਾਮਲ ਸਮੇਤ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਇਕ ਮੰਗ ਪੱਤਰ ਦੇ ਕੇ ਡੇਰਾ ਮੁੱਖੀ  ਦੀ ਜ਼ਮਾਨਤ ਉਤੇ ਆਪਣਾ ਇੰਤਰਾਜ ਦਰਜ ਕਰਵਾਇਆ।

 

ਨਿਊਜ਼ ਏਜੰਸੀ ਵਾਰਤਾ ਅਨੁਸਾਰ, ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿਚ ਪਿੰਡ ਵਾਸੀਆਂ ਨੇ ਕਿਹਾ ਕਿ ਡੇਰਾ ਪ੍ਰਮੁੱਖ ਨੂੰ ਅਗਸਤ 2017 ਵਿਚ ਸਾਧਵੀਂ ਬਲਾਤਕਾਰ ਮਾਮਲੇ ਵਿਚ ਹੋਈ ਸਜਾ ਦੌਰਾਨ ਸਿਰਸਾ ਵਿਚ ਭੜਕੀ ਹਿੰਸਾ ਵਿਚ ਉਨ੍ਹਾਂ ਦੇ ਪਿੰਡਾਂ ਵਿਚ ਅਸ਼ਾਂਤੀ ਦਾ ਮਾਹੌਲ ਬਣ ਗਿਆ ਸੀ, ਜਿਸ ਨਾਲ ਪਿੰਡ ਵਾਸੀਆਂ ਦੇ ਰੋਜ਼ਾਨਾ ਦੇ ਜੀਵਨ ਉਤੇ ਅਸਰ ਪਿਆ ਸੀ ਅਤੇ ਪਿੰਡਾਂ ਵਾਸੀਆਂ ਨੂੰ ਖੇਤੀ ਸਮੇਤ ਹੋਰ ਕੰਮ ਪ੍ਰਭਾਵਿਤ ਹੋਏ ਸਨ। ਉਨ੍ਹਾਂ ਇਹ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਡੇਰਾ ਪ੍ਰਮੁੱਖ ਨੂੰ ਜ਼ਮਾਨਤ ਮਿਲਦੀ ਹੈ ਤਾਂ ਸਿਰਸਾ ਤੇ ਆਸਪਾਸ ਦੇ ਪਿੰਡਾਂ ਦਾ ਅਮਨ–ਚੈਨ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਦਾ ਅਮਨ ਪਸੰਦ ਖੇਤਰ ਇਕ ਵਾਰ ਫਿਰ ਹਿੰਸਾ ਦੀ ਅੱਗ ਵਿਚ ਝੋਕਿਆ ਜਾ ਸਕਦਾ ਹੈ।

 

ਡਿਪਟੀ ਕਮਿਸ਼ਨਰ ਅਸ਼ੋਕ ਗਰਗ ਨੇ ਦੱਸਿਆ ਕਿ ਡੇਰਾ ਮੁੱਖੀ ਦੀ ਜ਼ਮਾਨਤ ਨੂੰ ਲੈ ਪਿੰਡਾਂ ਦੇ ਲੋਕਾਂ ਦਾ ਇਕ ਵਫਦ ਮਿਲਿਆ ਹੈ, ਜਿਸ ਨੇ ਜ਼ਮਾਨਤ ਉਤੇ ਇੰਤਰਾਜ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰਮੁੱਖੀ ਦੀ ਜ਼ਮਾਨਤ ਨੂੰ ਲੈ ਕੇ ਰੋਹਤਕ ਪ੍ਰਸ਼ਾਸਨ ਵੱਲੋਂ ਮੰਗੀ ਗਈ ਰਿਪੋਰਟ ਅਜੇ ਤੱਕ ਤਿਆਰ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ਉਤੇ ਬਾਰੀਕੀ ਨਾਲ ਵਿਚਾਰ ਚਲ ਰਿਹਾ ਹੈ। ਰਿਪੋਰਟ ਸੰਪੂਰਣ ਹੋਣ ਉਤੇ ਪੇਸ਼ ਕਰ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sirsa villagers protested against parole to Dera Sacha Sauda chief Ram Rahim