ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਤਾਰਾਮ ਯੇਚੁਰੀ ਤੇ ਡੀ. ਰਾਜਾ ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਰੋਕਿਆ

ਸੀਤਾਰਾਮ ਯੇਚੁਰੀ ਤੇ ਡੀ. ਰਾਜਾ ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਰੋਕਿਆ

ਅੱਜ ਜੰਮੂ–ਕਸ਼ਮੀਰ ਵਿੱਚ ਸ਼ੁੱਕਰਵਾਰ (ਜੁੰਮੇ) ਦੀ ਨਮਾਜ਼ ਹੋਣ ਕਾਰਨ ਕਾਫ਼ੀ ਜ਼ਿਆਦਾ ਚੌਕਸੀ ਰੱਖੀ ਗਈ ਹੈ। ਉਂਝ ਕਸ਼ਮੀਰ ਵਾਦੀ ਵਿੱਚੋਂ ਹੌਲੀ–ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਸ੍ਰੀਨਗਰ ਦੀ ਇਤਿਹਾਸਕ ਜਾਮਾ ਮਸਜਿਦ ਵਿੱਚ ਅੱਜ ਕਿਸੇ ਨੂੰ ਜੁੰਮੇ ਦੀ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

 

 

ਸੀਪੀਆਈ (ਐੱਮ) ਦੇ ਸ੍ਰੀ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਆਗੂ ਡੀ. ਰਾਜਾ ਦੋਵੇਂ ਅੱਜ ਖ਼ਾਸ ਤੌਰ ਉੱਤੇ ਸ੍ਰੀਨਗਰ ਪੁੱਜੇ ਪਰ ਉਨ੍ਹਾਂ ਨੂੰ ਹਵਾਈ ਅੱਡੇ ਉੱਤੇ ਹੀ ਰੋਕ ਲਿਆ ਗਿਆ ਤੇ ਜੰਮੂ–ਕਸ਼ਮੀਰ ਦੇ ਇਸ ਰਾਜਧਾਨੀ–ਸ਼ਹਿਰ ਅੰਦਰ ਨਹੀਂ ਜਾਣ ਦਿੱਤਾ।

 

 

ਪਰ ਬਹੁਤ ਸਾਰੇ ਸਥਾਨਕ ਖੱਬੇ–ਪੱਖੀ ਆਗੂ ਤੇ ਕਾਰਕੁੰਨ ਪਹਿਲਾਂ ਤੋਂ ਹੀ ਸ੍ਰੀਨਗਰ ਦੇ ਹਵਾਈ ਅੱਡੇ ਉੱਤੇ ਮੌਜੂਦ ਸਨ। ਦੋਵੇਂ ਆਗੂਆਂ ਨੇ ਇਨ੍ਹਾਂ ਕਾਰਕੁੰਨਾਂ ਨਾਲ ਮੁਲਾਕਾਤ ਕੀਤੀ।

 

 

ਪੀਟੀਆਈ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਸ੍ਰੀ ਯੇਚੁਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਨੂੰਨੀ ਹੁਕਮ ਵਿਖਾਇਆ, ਜਿਸ ਵਿੱਚ ਲਿਖਿਆ ਹੈ ਕਿ ਕਿਸੇ ਨੂੰ ਵੀ ਸ੍ਰੀਨਗਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।

 

 

ਸ੍ਰੀ ਯੇਚੁਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਬਾਡੀਗਾਰਡਾਂ ਨਾਲ ਵੀ ਸ਼ਹਿਰ ਵਿੱਚ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨੂੰ ਮਨਾਉਣ ਦਾ ਜਤਨ ਕਰ ਰਹੇ ਹਨ।

 

 

ਉੱਧਰ ਕੇਂਦਰ ਵੱਲੋਂ ਕਸ਼ਮੀਰ ਵਾਦੀ ’ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਕੌਮੀ ਸੁਰੱਖਿਆ ਸਲਾਹਕਾਰ (NSA) ਸ੍ਰੀ ਅਜੀਤ ਡੋਵਾਲ ਖ਼ੁਦ ਪਿਛਲੇ ਐਤਵਾਰ ਤੋਂ ਕਸ਼ਮੀਰ ਵਾਦੀ ਵਿੱਚ ਘੁੰਮ ਰਹੇ ਹਨ।

 

 

ਜੰਮੂ–ਕਸ਼ਮੀਰ ’ਚੋਂ ਧਾਰਾ 370 ਖ਼ਤਮ ਕੀਤੇ ਜਾਣ ਤੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਐਲਾਨਣ ਤੋਂ ਬਾਅਦ ਕਸ਼ਮੀਰ ਵਾਦੀ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sita Ram Yechuri and D Raja stopped at Srinagar Airport