ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ 'ਚ ਆਈ ਆਰਥਿਕ ਮੰਦੀ: ਸੀਤਾਰਾਮ ਯੇਚੁਰੀ

ਕਮਿਊਨਿਸਟ ਪਾਰਟੀ ਆਫ਼ ਇੰਡੀਆ-ਮਾਰਕਸਵਾਦੀ (ਸੀਪੀਆਈ-ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਕਰ (ਜੀਐਸਟੀ) ਗ਼ਲਤ ਨੀਤੀਆਂ ਕਾਰਨ ਹੀ ਅੱਜ ਦੇਸ਼ ਵਿੱਚ ਆਰਥਿਕ ਮੰਦੀ ਦਾ ਦੌਰ ਆ ਗਿਆ ਹੈ ਅਤੇ ਵੱਧ ਰਹੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ ਹਨ।

 

ਯੇਚੁਰੀ ਨੇ ਖੱਬੇਪੱਖੀ ਦਲਾਂ ਨੇ ਡੂੰਘੇ ਆਰਥਿਕ ਸੰਕਟ ਅਤੇ ਜਨਤਾ ਦੀ ਵਧਦੀ ਬਦਹਾਲੀ ਵਿਰੁਧ ਦੇਸ਼ ਭਰ ਵਿੱਚ 10 ਅਕਤੂਬਰ ਤੋਂ ਸ਼ੁਰੂ ਹੋਈ ਮੁਹਿੰਮ ਦੀ ਸਮਾਪਤੀ ‘ਤੇ ਇਥੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਰਥਿਕਤਾ ਪਹਿਲਾਂ ਹੀ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ, ਛਾਂਟੀ ਅਤੇ ਜੀਵਨ ਗੁਜਾਰਨ ਦੀ ਮੁੱਦਿਆਂ ਤੋਂ ਪ੍ਰੇਸ਼ਾਨ ਸੀ।

 

ਮੋਦੀ ਸਰਕਾਰ ਵੱਧ ਰਹੀ ਬੇਰੁਜ਼ਗਾਰੀ, ਠੇਕੇਦਾਰੀ, ਘੱਟ ਆਮਦਨੀ ਅਤੇ ਵੱਧ ਰਹੇ ਖੇਤੀ ਸੰਕਟ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਬਣੀ ਹੋਈ ਹੈ। ਇਸ ਨਾਲ ਦੇਸ਼ ਦੀ ਕੰਮਕਾਜੀ ਆਬਾਦੀ ਦੇ ਵੱਡੇ ਹਿੱਸੇ ਨੂੰ ਬੇਤਾਹਾਸ਼ਾ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਸਰਕਾਰ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਲਏ 1.76 ਲੱਖ ਕਰੋੜ ਰੁਪਏ ਲਈ ਉਨ੍ਹਾਂ ਦੀ ਵਰਤੋਂ ਜਨਤਕ ਨਿਵੇਸ਼ ਕਰਕੇ ਨੌਕਰੀਆਂ ਵਧਾਉਣ ਅਤੇ ਘਰੇਲੂ ਮੰਗ ਨੂੰ ਵਧਾਉਣ ਦੀ ਥਾਂ ਮੋਦੀ ਸਰਕਾਰ ਇਸ ਰਕਮ ਤੋਂ 1,780 ਕਰੋੜ ਰੁਪਏ ਦੇ ਮਾਲੀਆ ਘਾਟੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਜੋ ਪਿਛਲੇ ਸਾਲ ਦੀ ਨੋਟਬੰਦੀ ਅਤੇ ਜੀ.ਐੱਸ.ਟੀ. ਕਾਰਨ ਪੈਦਾ ਹੋਇਆ ਹੈ।

 

ਆਰਥਿਕ ਮੰਦੀ ਨੂੰ ਖ਼ਤਮ ਕਰਨ ਦੇ ਨਾਮ 'ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਮੋਦੀ ਸਰਕਾਰ ਦਾ ਧਿਆਨ ਹਟਾਉਣ ਲਈ, ਇਹ ਰਾਸ਼ਟਰਵਾਦ ਅਤੇ ਧਰੁਵੀਕਰਨ ਦੀ ਰਾਜਨੀਤੀ ਦੇ ਜਨੂੰਨ ਨੂੰ ਵਧਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sitaram yechury says economic downturn is because of the wrong policies of government