ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ : ਮੁਹੱਰਮ ਦਾ ਜਲੂਸ ਰੋਕਣ ਲਈ ਕਰਫਿਊ ਵਰਗੇ ਹਾਲਾਤ

ਕਸ਼ਮੀਰ : ਮੁਹੱਰਮ ਦਾ ਜਲੂਸ ਰੋਕਣ ਲਈ ਕਰਫਿਊ ਵਰਗੇ ਹਾਲਾਤ

ਕਸ਼ਮੀਰ ਵਿਚ ਮੁਹੱਰਮ ਦਾ ਜਲੂਸ ਕੱਢਣ ਤੋਂ ਰੋਕਣ ਲਈ ਸ਼ਹਿਰ ਅਤੇ ਘਾਟੀ ਦੇ ਕਈ ਹਿੱਸਿਆਂ ਵਿਚ ਕਰਫਿਊ ਵਰਗੀ ਪਾਬੰਦੀ ਲਗਾਈ ਗਈ ਹੈ, ਕਿਉਂਕਿ ਅਧਿਕਾਰੀਆਂ ਨੂੰ ਡਰ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਨਾਲ ਹਿੰਸਾ ਭੜਕ ਸਕਦੀ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਵਪਾਰਿਕ ਕੇਂਦਰ ਲਾਲ ਚੌਕ ਅਤੇ ਆਸਪਾਸ ਦੇ ਖੇਤਰ ਵਿਚ ਸਾਰੇ ਦਾਖਲਾ ਹੋਣ ਵਾਲੇ ਰਾਹਾਂ ਨੂੰ ਕੰਡਿਆਲੀ ਤਾਰ ਨਾਲ ਬੰਦ ਕਰ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਾਟੀ ਵਿਚ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਸਾਵਧਾਨੀ ਤੌਰ ਉਤੇ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਪਾਬੰਦੀ ਲਗਾਈ ਗਈ ਹੈ।

 

ਅਧਿਕਾਰੀਆਂ ਨੇ ਪਾਬੰਦੀ ਲਗਾਏ ਜਾਣ ਲਈ ਕਿਸੇ ਕਾਰਨ ਦਾ ਹਵਾਲਾ ਨਹੀਂ ਦਿੱਤਾ, ਪ੍ਰੰਤੂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁਹੱਰਮ ਦੇ ਜਲੂਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

 

ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨ ਕੇਂਦਰ ਸਰਕਾਰ ਵੱਲੋਂ ਹਟਾਏ ਜਾਣ ਤੋਂ ਬਾਅਦ ਹੀ ਕਸ਼ਮੀਰ ਵਿਚ ਪਾਬੰਗੀ ਲੱਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Situation in Kashmir: Curfew like restrictions to stop the procession of Muharram know why