ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ ਦੇ ਜਸ਼ਨ ਦੌਰਾਨ ਵੱਡਾ ਹਾਦਸਾ, ਲਿਫਟ ਡਿੱਗਣ ਕਾਰਨ 6 ਮੌਤਾਂ

ਮੱਧ ਪ੍ਰਦੇਸ਼ ਦੇ ਇੰਦੌਰ 'ਚ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੰਦੌਰ ਤੋਂ 25 ਕਿਲੋਮੀਰ ਦੂਰ ਪਾਤਾਲਪਾਨੀ ਸਥਿਤ ਫਾਰਮ ਹਾਊਸ 'ਚ ਪਰਿਵਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਆਇਆ ਸੀ। ਇੱਥੇ ਲਿਫਰ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੀ ਹਾਲਤ ਗੰਭੀਰ ਹੈ। 
 

ਹਾਦਸੇ 'ਚ ਮਸ਼ਹੂਰ ਕੰਸਟਰੱਕਸ਼ਨ ਕੰਪਨੀ ਪਾਥ ਇੰਡੀਆ ਦੇ ਮਾਲਿਕ ਪੁਨੀਤ ਅਗਰਵਾਲ ਸਮੇਤ ਉਨ੍ਹਾਂ ਦੇ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਏ.ਐਸ.ਪੀ. ਧਰਮਰਾਜ ਸਿੰਘ ਮੀਣਾ ਮੁਤਾਬਿਕ ਪੁਨੀਤ ਅਗਰਵਾਰ ਆਪਣੇ ਪਰਿਵਾਰ ਨਾਲ ਫਾਰਮ ਹਾਊਸ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਸਨ। ਪਰਵਾਰ ਦੇ 7 ਮੈਂਬਰਾਂ ਨਾਲ ਉਹ ਫਾਰਮ ਹਾਊਸ ਦੀ ਲਿਫਟ ਰਾਹੀਂ ਇਮਾਰਤ ਦੀ ਛੱਤ 'ਤੇ ਗਏ ਸਨ। 70 ਫੁੱਟ ਦੀ ਉੱਚਾਈ 'ਤੇ ਅਚਾਨਕ ਲਿਫਟ ਪਲਟ ਗਈ ਅਤੇ ਸਾਰੇ ਲੋਕ ਇੱਕ-ਦੂਜੇ ਦੇ ਉੱਪਰ ਡਿੱਗ ਗਏ। 
 

ਉੱਥੇ ਮੌਜੂਦ ਮੁਲਾਜ਼ਮਾਂ ਨੇ ਘਟਨਾ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਇਸ ਹਾਦਸੇ 'ਚ ਪੁਨੀਤ ਅਗਲਵਾਰ (53), ਬੇਟੀ ਪਲਕ (27), ਜਵਾਈ ਪਲਕੇਸ਼ ਅਗਰਵਾਲ (28), ਪੋਤਾ ਨਵ (3), ਪਲਕੇਸ਼ ਦੇ ਜੀਜਾ ਗੌਰਵ (40) ਅਤੇ ਬੇਟਾ ਆਰਿਆਵੀਰ (11) ਦੀ ਮੌਤ ਹੋ ਗਈ। ਗੌਰਵ ਦੀ ਪਤਨੀ ਨਿਧੀ ਦੀ ਹਾਲਤ ਗੰਭੀਰ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six Members Of A Family Died In Lift Collapse In Indore