ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾਈਸਜੈਟ ਦੀ ਉਡਾਨ ’ਚ 6 ਮਹੀਨੇ ਦੀ ਬੱਚੀ ਦੀ ਮੌਤ

ਸਪਾਈਸਜੈਟ ਦੀ ਉਡਾਨ ’ਚ 6 ਮਹੀਨੇ ਦੀ ਬੱਚੀ ਦੀ ਮੌਤ

ਪਟਨਾ ਤੋਂ ਦਿੱਲੀ ਆ ਰਹੀ ਸਪਾਈਸਜੈਟ ਦੀ ਫਲਾਈਟ ਉਡਾਨ ਵਿਚ 6 ਮਹੀਨੇ ਦੀ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਬੱਚੀ ਦਿੱਲ ਦੀ ਬਿਮਾਰੀ ਤੋਂ ਪੀੜਤ ਸੀ। ਬੱਚੀ ਦੇ ਮਾਤਾ–ਪਿਤਾ ਉਸ ਨੂੰ ਪਟਨਾ ਤੋਂ ਦਿੱਲੀ ਲੈ ਕੇ ਆ ਰਹੇ ਸਨ।

 

ਡੀਸੀਪੀ ਏਅਰਪੋਰਟ ਅਨੁਸਾਰ ਬੱਚੀ ਦੀ ਤਬੀਅਤ ਠੀਕ ਨਹੀਂ ਸੀ। ਬੱਚੀ ਨੂੰ ਇਲਾਜ ਲਈ ਦਿੱਲੀ ਲਿਆਂਦਾ ਜਾ ਰਿਹਾ ਸੀ। ਫਲਾਈਟ ਪਟਨਾ ਤੋਂ ਦਿੱਲੀ ਆ ਰਹੀ ਸੀ, ਬੱਚੀ ਅਤੇ ਉਸਦੇ ਮਾਤਾ–ਪਿਤਾ ਨੇ ਸਪਾਈਸਜੈਟ ਦੀ ਫਲਾਈਟ ਨੰਬਰ SG8481 ਤੋਂ ਦਿੱਲੀ ਲਈ ਉਡਾਨ ਭਰੀ ਪ੍ਰੰਤੂ ਬੱਚੀ ਨੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਫਲਾਈਟ ਵਿਚ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਬੱਚੀ ਦੀ ਪਹਿਚਾਣ ਰਚਿਤਾ ਕੁਮਾਰੀ ਵਜੋਂ ਹੋਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:six month old baby died on board in spicejet flight