ਗੁਜਰਾਤ 'ਚ ਇੱਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਸਨਿੱਚਰਵਾਰ ਨੂੰ ਇਹ ਬੱਸ ਜੂਨਾਗੜ੍ਹ 'ਚ ਹਾਦਸੇ ਦਾ ਸ਼ਿਕਾਰ ਹੋਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਪੂਰੀ ਛੱਤ ਟੁੱਟ ਕੇ ਵੱਖ ਹੋ ਗਈ ਅਤੇ ਦੂਰ ਜਾ ਕੇ ਡਿੱਗੀ।
ਸਥਾਨਕ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
Gujarat: Six dead after the bus they were travelling in met with an accident in Junagarh, earlier today. pic.twitter.com/hcglxtrumR
— ANI (@ANI) January 11, 2020
ਇਹ ਘਟਨਾ ਜੂਨਾਗੜ੍ਹ ਜ਼ਿਲ੍ਹੇ ਦੇ ਵਿਸਾਵਦਰ ਥਾਣਾ ਖੇਤਰ ਦੇ ਲਾਲਪੁਰ ਪਾਟੀਆ ਪਿੰਡ ਨੇੜੇ ਵਾਪਰੀ। ਸਥਾਨਕ ਲੋਕਾਂ ਦੇ ਅਨੁਸਾਰ ਇਸ ਹਾਦਸੇ 'ਚ ਘੱਟੋ-ਘੱਟ 20 ਲੋਕ ਜ਼ਖਮੀ ਹੋਏ ਹਨ। ਵਿਸਾਵਦਰ ਦੇ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਬੱਸ ਸਾਵਰਕੁੰਡਲਾ ਤੋਂ ਜੂਨਾਗੜ੍ਹ ਵੱਲ ਆ ਰਹੀ ਸੀ। ਅਚਾਨਕ ਬੱਸ ਦਾ ਟਾਇਰ ਨਿੱਕਲ ਗਿਆ। ਇਸੇ ਕਾਰਨ ਇਹ ਹਾਦਸਾ ਵਾਪਰਿਆ।
ਟਾਇਰ ਨਿਕਲਣ ਤੋਂ ਬਾਅਦ ਬੱਸ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।