ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇ ਸਾਲਾ ਬੱਚੀ ਨਾਲ 3 ਨਾਬਾਲਗ ਸਕੂਲੀ ਵਿਦਿਆਰਥੀਆਂ ਨੇ ਕੀਤਾ ਬਲਾਤਕਾਰ

 ਛੇ ਸਾਲਾ ਬੱਲੀ ਨਾਲ 3 ਨਾਬਾਲਗ ਸਕੂਲੀ ਵਿਦਿਆਰਥੀਆਂ ਨੇ ਕੀਤਾ ਬਲਾਤਕਾਰ

ਮੱਧ ਪ੍ਰਦੇਸ਼ ਦੇ ਕਬਾਇਲੀ ਭਾਈਚਾਰੇ ਦੀ ਇੱਕ ਛੇ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਫ਼ਤਾ ਪੁਰਾਣੇ ਮਾਮਲੇ ਵਿੱਚ ਪੁਲਿਸ ਨੇ ਬੱਚੇ ਦੇ ਚਚੇਰੇ ਭਰਾ ਸਮੇਤ ਤਿੰਨ ਸਕੂਲੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

 

ਏਐਸਪੀ ਨਾਗੇਂਦਰ ਸਿੰਘ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਤਿੰਨ ਮੁੰਡਿਆਂ ਨੇ 21 ਸਤੰਬਰ ਨੂੰ ਬੱਚੀ ਨਾਲ ਉਸਦੇ ਘਰ ਦੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। ਉਨ੍ਹਾਂ ਨੇ ਫਿਰ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਸ ਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਏਐਸਪੀ ਨੇ ਦੱਸਿਆ ਕਿ ਡਰੀ-ਸਹਿਮੀ ਬੱਚੀ ਕੁਝ ਦਿਨਾਂ ਲਈ ਖਾਮੋਸ਼ ਰਹੀ। ਪਰ ਜਦੋਂ ਉਸ ਦਾ ਦਰਦ ਵਧਿਆ ਤਾਂ ਉਸਨੇ ਬੁੱਧਵਾਰ ਨੂੰ ਆਪਣੀ ਵੱਡੀ ਭੈਣ ਨੂੰ ਪੂਰੀ ਗੱਲ ਦੱਸੀ।

 

ਨਾਗੇਂਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਪਰਿਵਾਰ ਦੀ ਰਿਪੋਰਟ 'ਤੇ ਸਬੰਧਤ ਧਾਰਾਵਾਂ ਨਾਲ ਦੋਸ਼ੀਆਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਇੱਕ ਮੁੰਡੇ ਦੀ ਉਮਰ 12 ਸਾਲ ਦੀ ਹੈ ਜਦਕਿ ਦੋ ਹੋਰ 15-15 ਸਾਲ ਦੀ ਉਮਰ ਦੇ ਹਨ। ਉਨ੍ਹਾਂ ਨੇ ਕਿਹਾ ਕਿ ਤਿੰਨੇਂ ਦੋਸ਼ੀ ਵੀ ਕਬਾਇਲੀ ਭਾਈਚਾਰੇ ਨਾਲ ਸਬੰਧਤ ਹਨ। ਇਹਨਾਂ ਵਿੱਚੋਂ ਇਕ ਮੁੰਡਾ ਪੀੜਤਾ ਦਾ ਚਚੇਰਾ ਭਰਾ ਹੈ।

 

ਬੱਚੀ ਨੂੰ ਇੰਦੌਰ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six year old girl gang-raped in indore three school student detained in police custody