ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ: ਮੈਟਰੋ ਦੀ ਪਟੜੀਆਂ ਤੋਂ ਨਿਕਲਿਆ ਧੂੰਆਂ, ਕਈ ਸਟੇਸ਼ਨਾਂ 'ਤੇ ਸੇਵਾ ਹੋਈ ਠੱਪ

ਕੋਲਕਾਤਾ ਵਿੱਚ ਮੈਟਰੋ ਸੇਵਾਵਾਂ ਸੋਮਵਾਰ ਨੂੰ ਪ੍ਰਭਾਵਤ ਹੋਈਆਂ ਕਿਉਂਕਿ ਅਧਿਕਾਰੀਆਂ ਨੇ ਰਵਿੰਦਰਾ ਸਦਨ ਸਟੇਸ਼ਨ ਦੇ ਨਜ਼ਦੀਕ ਧੂੰਆਂ ਨਿਕਲਣ ਤੋਂ ਬਾਅਦ ਸਾਵਧਾਨੀਪੂਰਵਕ ਕਦਮ ਚੁੱਕਦੇ ਹੋਏ ਰੇਲ ਗੱਡੀਆਂ ਦੀ ਆਵਾਜਾਈ ਨੂੰ ਆਰਜ਼ੀ ਤੌਰ ਉੱਤੇ ਮੁਅੱਤਲ ਕਰ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਕਿਹਾ ਕਿ ਮਾਹਰਾਂ ਦੀ ਇੱਕ ਟੀਮ ਧੂੰਏ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਟਰੋ ਦੇ ਬੁਲਾਰੇ ਇੰਦਰਾਣੀ ਬੈਨਰਜੀ ਨੇ ਕਿਹਾ ਕਿ ਚਾਂਦਨੀ ਚੌਕ ਤੋਂ ਟਾਲੀਗੰਜ ਦਰਮਿਆਨ ਰੇਲ ਗੱਡੀਆਂ ਦੀ ਆਵਾਜਾਈ ਨੂੰ ਸਾਵਧਾਨੀ ਉਪਾਅ ਵਜੋਂ ਮੁਲਤਵੀ ਕਰ ਦਿੱਤਾ ਗਿਆ ਹੈ। ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕਿਥੋਂ ਧੂੰਆਂ ਨਿਕਲਿਆ।

 

ਉਨ੍ਹਾਂ ਕਿਹਾ ਕਿ ਦੂਜੇ ਹਿੱਸਿਆਂ ਵਿੱਚ ਕੰਮ ਚੱਲ ਰਿਹਾ ਹੈ ਪਰ ਚਾਂਦਨੀ ਚੌਕ ਅਤੇ ਟਾਲੀਗੰਜ ਹਿੱਸੇ ਵਿੱਚ ਸੇਵਾਵਾਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਹਨ। ਰਵਿੰਦਰ ਸਦਨ ਸਟੇਸ਼ਨ 'ਤੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਕਿ ਜਦੋਂ ਇੱਕ ਰੇਲ ਗੱਡੀ ਦਾਖ਼ਲ ਹੋ ਰਹੀ ਸੀ, ਉਸ ਸਮੇਂ ਸੁਰੰਗ ਵਿੱਚ ਇੱਕ ਚੰਗਿਆੜੀ ਦਿਖਾਈ ਦਿੱਤੀ ਅਤੇ ਉਸ ਤੋਂ ਬਾਅਦ ਸਟੇਸ਼ਨ ਦੇ ਇੱਕ ਹਿੱਸੇ ਵਿੱਚ ਧੂੰਆਂ ਫੈਲ ਗਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smoke go out from Kolkata metro tracks service disrupted at many stations