ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵਸੈਨਾ ਦੇ ਮੂੰਹੋਂ ਨਿਕਲੇ ਮਨਮੋਹਨ ਸਿੰਘ ਲਈ ਮਿੱਠੇ ਬੋਲ

1 / 2ਸ਼ਿਵਸੈਨਾ ਦੇ ਮੂੰਹੋਂ ਨਿਕਲੇ ਮਨਮੋਹਨ ਸਿੰਘ ਲਈ ਮਿੱਠੇ ਬੋਲ

2 / 2ਸ਼ਿਵਸੈਨਾ ਦੇ ਮੂੰਹੋਂ ਨਿਕਲੇ ਮਨਮੋਹਨ ਸਿੰਘ ਲਈ ਮਿੱਠੇ ਬੋਲ

PreviousNext

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਤੇ ਬਣੀ ਬਾਲੀਵੁੱਡ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ 11 ਜਨਵਰੀ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਫਿ਼ਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਓਤ ਨੇ ਬਿਆਨ ਦਿੱਤਾ ਹੈ ਕਿ ਅਸੀਂ ਅਜਿਹਾ ਨਹੀਂ ਮੰਨਦੇ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਫਿ਼ਲਮ ਦੇ ਇਸ ਟਾਈਟਲ ਦੇ ਯੋਗ ਹਨ। ਸ਼ਿਵਸੈਨਾ ਦੇ ਇਹ ਬਿਆਨ ਭਾਜਪਾ ਚ ਹਲਚਲ ਪੈਦਾ ਕਰਨ ਵਾਲਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਰਾਓਤ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇੱਕ ਪ੍ਰਧਾਨ ਮੰਤਰੀ ਦੇਸ਼ ਨੂੰ 10 ਸਾਲਾਂ ਤੱਕ ਚਲਾਉਂਦਾ ਹੈ ਤੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ, ਅਸੀਂ ਉਨ੍ਹਾਂ ਨੂੰ ਇੱਕ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵਜੋਂ ਨਹੀਂ ਦੇਖਦੇ ਹਾਂ। ਨਰਸਿਮਹਾ ਰਾਓ ਮਗਰੋਂ ਜੇਕਰ ਦੇਸ਼ ਦਾ ਕੋਈ ਸਫਲ ਪੀਐਮ ਮਿਲਿਆ ਹੈ ਤਾਂ ਉਹ ਡਾ. ਮਨਮੋਹਨ ਸਿੰਘ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਫਿ਼ਲਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਕਾਂਗਰਸ ਨੇ ਜਿ਼ਆਦਾ ਮਹੱਤਵ ਨਾ ਦਿੰਦਿਆਂ ਭਾਜਪਾ ਤੇ ਨਿਸ਼ਾਨਾ ਸਾਧਿਆ, ਜਿਸਨੇ ਆਪਣੇ ਦਫ਼ਤਰੀ ਟਵੀਟਰ ਖਾਤੇ ਤੋਂ 27 ਦਸੰਬਰ ਨੂੰ ਰਿਲੀਜ਼ ਹੋਏ ਟ੍ਰੇਲਰ ਨੂੰ ਟਵੀਟ ਕਰਦਿਆਂ ਕਿਹਾ, ਇੱਕ ਪਰਿਵਾਰ ਵਲੋਂ ਕਿਵੇਂ ਦੇਸ਼ ਨੂੰ 10 ਤੱਕ ਬੰਦੀ ਬਣਾਇਆ ਗਿਆ ਇਹ ਕਹਾਣੀ ਦਿਲਚਸਪ ਹੈ।

 

ਦੱਸਣਯੋਗ ਹੈ ਕਿ ਇਸ ਫਿ਼ਲਮ ਚ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਹੈ ਤੇ ਇਹ ਫਿ਼ਲਮ 11 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।

 

VIDEO: ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਰਿਲੀਜ਼

 

 

 

ਭਾਰਤੀ ਨੀਤੀ ਪੜਚੋਲਕਾਰ ਸੰਜੇ ਬਾਰੂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਤੇ ਆਧਾਰਿਤ ਦੀ ਕਿਤਾਬ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਰ’, ਦੇ ਮੇਕਿੰਗ ਐਂਡ ਐਨਮੇਕਿੰਗ ਆਫ਼ ਮਨਮੋਹਨ ਸਿੰਘ’ ਲਿਖੀ ਹੈ। ਸੰਜੇ ਬਾਰੂ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੀ ਰਹੇ ਹਨ। ਹੰਸਲ ਮੇਹਤਾ ਨੇ ਇਸ ਕਿਤਾਬ ਤੇ ਫਿ਼ਲਮ ਬਣਾਈ ਹੈ ਅਤੇ ਡਾਇਰੇਕਸ਼ਨ ਵਿਜੇ ਰਤਨਾਕਰ ਗੁੱਟੇ ਨੇ ਕੀਤਾ ਹੈ। ਇਸ ਫਿ਼ਲਮ ਚ ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਇਆ ਹੈ।

 

 

/

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smooth words for Manmohan Singh who came out of the Senas mouth