ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ਨਵੇਂ ਮੰਤਰੀ ਮੰਡਲ ਵਿਚ ਸਮ੍ਰਿਤੀ ਇਰਾਨੀ ਸਭ ਤੋਂ ਨੌਜਵਾਨ

PM ਮੋਦੀ ਦੇ ਨਵੇਂ ਮੰਤਰੀਮੰਡਲ ਵਿਚ ਸਮ੍ਰਿਤੀ ਇਰਾਨੀ ਸਭ ਤੋਂ ਨੌਜਵਾਨ

ਅਮੇਠੀ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈ਼ਬਰ 43 ਸਾਲਾ ਸਮ੍ਰਿਤੀ ਇਰਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਮੰਤਰੀ ਮੰਡਲ ਵਿਚ ਸਭ ਤੋਂ ਘੱਟ ਉਮਰ ਦੀ ਮੰਤਰੀ ਹੈ। ਨਵੇਂ ਮੰਤਰੀ ਮੰਡਲ ਦੀ ਔਸਤ ਉਮਰ ਸੱਠ ਸਾਲ ਹੈ, ਜਦੋਂਕਿ ਮੋਦੀ ਸਰਕਾਰ ਦੇ ਪਿਛਲੇ ਮੰਤਰੀ ਮੰਡਲ ਦੀ ਔਸਤ ਉਮਰ 62 ਸਾਲ ਸੀ। ਇਸ ਤੋਂ ਕਿਹਾ ਜਾ ਸਕਦਾ ਹੈ ਕਿ ਨਵੀਂ ਸਰਕਾਰ  ਪਿਛਲੇ ਸਰਕਾਰ ਦੇ ਮੁਕਾਬਲੇ ਨੌਜਵਾਨ ਹੈ।

 

ਸਮ੍ਰਿਤੀ ਇਰਾਨੀ ਤੋਂ ਇਲਾਵਾ ਅਨੁਰਾਗ ਸਿੰਘ ਠਾਕੁਰ 44 ਸਾਲ, ਸਨਸੁਖ ਮੰਡਾਵੀਆ ਅਤੇ ਸੰਜੀਵ ਕੁਮਾਰ ਬਾਲੀਆਨ 46 ਸਾਲ ਦੇ ਹਨ ਅਤੇ 47 ਸਾਲ ਦੇ ਕਿਰੇਨ ਰਿਜਿਜੂ, ਸਭ ਤੋਂ ਘੱਟ ਉਮਰ ਮੰਤਰੀਆਂ ਵਿਚ ਸ਼ਾਮਲ ਹਨ। ਪਹਿਲੀ ਵਾਰ ਮੰਤਰੀ ਬਣੇ ਰਾਮੇਸ਼ਵਰ ਤੇਲੀ ਅਤੇ ਦੇਬਾਸ਼੍ਰੀ ਚੌਧਰੀ ਦੋਵੇਂ 48–48 ਸਾਲ ਦੇ ਹਨ।

 

ਉਥੇ, ਭਾਜਪਾ ਦੀ ਸਹਿਯੋਗ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ 73 ਸਾਲ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਮੰਤਰੀ ਹਨ। ਤਕਰੀਬਨ ਇਹ ਉਮਰ ਥਾਵਰ ਚੰਦ ਗਹਿਲੋਤ ਦੀ ਹੈ ਅਤੇ ਸੰਤੋਸ਼ ਕੁਮਾਰ ਗੰਗਵਾਰ 71 ਸਾਲ ਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smriti Irani is the youngest minister in PM Modi new cabinet team